ਦਿੱਲੀ : ਦਿੱਲੀ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲਗਾਤਾਰ ਕਤਲਾਂ ਦਾ ਸਿਲਸਿਲਾ ਦਿੱਲੀ ‘ਚ ਜਾਰੀ ਹੈ। ਘਟਨਾ ਦਿੱਲੀ ਦੇ ਸ਼ਾਲੀਮਾਰ ਇਲਾਕੇ ਦੀ ਹੈ। ਜਿਥੇ ਇਕ ਪ੍ਰਿਆ ਮਹਿਰਾ ਨਾਮ ਦੀ ਮਹਿਲਾ ਆਪਣੇ ਪਤੀ ਤੇ ਬੱਚੇ ਦੇ ਨਾਲ ਗੁਰਦੁਆਰੇ ਤੋਂ ਵਾਪਸ ਪਰਤ ਰਹੀ ਸੀ। ਜਦੋ ਉਹ ਸ਼ਾਲੀਮਾਰ ਇਲਾਕੇ ਦੇ ਕੋਲ ਪਹੁੰਚੇ ਤਾਂ ਇੱਕ ਗੱਡੀ ਨੇ ਉਨ੍ਹਾਂ ਨੂੰ ਓਵਰਟੇਕ ਕਰ ਕੇ ਫਾਇਰਿੰਗ ਕਰ ਦਿੱਤੀ।
ਜਿਸ ਫਾਇਰਿੰਗ ‘ਚ ਮਹਿਲਾ ਦੀ ਮੌਤ ਹੋ ਗਈ। ਇਹ ਫਾਇਰਿੰਗ ਅਣਪਛਾਤੇ ਲੋਕਾਂ ਵਲੋਂ ਕੀਤੀ ਗਈ। ਉਥੇ ਹੀ ਐਤਵਾਰ ਦੀ ਰਾਤ ਨੂੰ ਦਿੱਲੀ ‘ਚ ਸਿਰਫ਼ ਦੋ ਕਿ.ਮੀ ਦੇ ਅੰਦਰ ਗੈਂਗਵਾਰ ਦੀਆਂ 2 ਵਾਰਦਾਤਾਂ ਹੋਈਆਂ। ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਸੀ।ਇਸ ਦੌਰਾਨ ਬਦਮਾਸ਼ਾਂ ਨੇ ਕਰੀਬ 50 ਗੋਲੀਆਂ ਚਲਾਈਆਂ। ਪਹਿਲੀ ਵਾਰਦਾਤ ਬ੍ਰਹਮਾਪੁਰੀ ਵਿੱਚ ਹੋਈ, ਤਾਂ ਦੂਜੀ ਭਜਨਪੁਰਾ ਵਿੱਚ।
ਦੋਵੇਂ ਹੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਬਦਮਾਸ਼ ਫਰਾਰ ਹੋ ਗਏ। ਪੁਲਿਸ ਦੋਵਾਂ ਹੀ ਮਾਮਲਿਆਂ ਵਿੱਚ ਜਾਂਚ ਕਰ ਰਹੀ ਹੈ। ਜਾਣਕਾਰੀ ਦੇ ਮੁਤਾਬਕ ਰਾਜਧਾਨੀ ਦੇ ਬ੍ਰਹਮਾਪੁਰੀ ਦੇ ਗਲੀ ਨੰਬਰ ਸੱਤ ਵਿੱਚ ਰਾਤ ਕਰੀਬ ਦਸ ਵਜੇ ਸੀਲਮਪੁਰ ਨਿਵਾਸੀ ਵਾਜਿਦ ਅਤੇ ਫੈਜ ਸੜਕ ‘ਤੇ ਖੜੇ ਹੋ ਕੇ ਗੱਲ ਕਰ ਰਹੇ ਸਨ। ਇਸ ਦੌਰਾਨ ਦੋ ਬਾਇਕ ‘ਤੇ ਹੈਲਮੇਟ ਪਾ ਕੇ ਚਾਰ ਵਿਅਕਤੀ ਉਥੇ ਪਹੁੰਚੇ।
ਉਨ੍ਹਾਂ ਨੇ ਦੋਵਾਂ ‘ਤੇ ਦਨਾਦਨ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿੱਚ ਵਾਜਿਦ ਨੂੰ ਅੱਠ ਗੋਲੀਆਂ ਲੱਗੀਆਂ। ਫੈਜ ਜਾਨ ਬਚਾ ਕੇ ਭੱਜ ਗਿਆ। ਬਦਮਾਸ਼ਾਂ ਨੇ ਉਸ ਦਾ ਪਿੱਛਾ ਕੀਤਾ। ਉਸ ਨੂੰ ਘੇਰ ਕੇ ਚਾਰ ਗੋਲੀਆਂ ਮਾਰ ਦਿੱਤੀਆਂ। ਇਸ ਘਟਨਾ ਵਿੱਚ ਵਾਜਿਦ ਦੀ ਮੌਤ ਹੋ ਗਈ, ਉਥੇ ਹੀ ਫੈਜ ਗੰਭੀਰ ਰੂਪ ਨਾਲ ਜਖ਼ਮੀ ਹੈ। ਉਸ ਨੂੰ ਜੀਟੀਬੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਆਪਸੀ ਰੰਜਸ਼ ਦੀ ਸੰਦੇਹ ਹੈ। ਸਥਾਨਿਕ ਲੋਕ ਇਸ ਨੂੰ ਗੈਂਗਵਾਰ ਦੱਸ ਰਹੇ ਹਨ। ਵਾਜਿਦ ‘ਤੇ ਪਹਿਲਾਂ ਤੋਂ ਕਈ ਮਾਮਲੇ ਦਰਜ ਸਨ। ਦੂਜੀ ਵਾਰਦਾਤ ਦਿੱਲੀ ਦੇ ਭਜਨਪੁਰਾ ਦੇ ਵਿਜੈ ਪਾਰਕ ਇਲਾਕੇ ਵਿੱਚ ਹੋਈ। ਇੱਥੇ ਮੋ. ਆਰਿਫ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਰਾਤ ਕਰੀਬ 1 ਵਜੇ ਆਰਿਫ ਆਪਣੇ ਘਰ ਦੇ ਬਾਹਰ ਮੌਜੂਦ ਸੀ।
ਉਸ ਸਮੇਂ ਕੁੱਝ ਬਦਮਾਸ਼ ਆਏ ਅਤੇ ਤਾਬੜਤੋੜ ਆਰਿਫ ‘ਤੇ ਗੋਲੀਆਂ ਚਲਾ ਦਿੱਤੀਆਂ। ਲੋਕਾਂ ਦੀ ਮੰਨੀਏ ਤਾਂ 20 ਤੋਂ 25 ਗੋਲੀਆਂ ਆਰਿਫ ਨੂੰ ਮਾਰੀਆਂ ਗਈਆਂ। ਹਮਲਾਵਰ ਮੌਤ ਦੇ ਬਾਅਦ ਉਸ ਨੂੰ ਗੋਲੀ ਮਾਰਦੇ ਰਹੇ। ਮ੍ਰਿਤਕ ਦੀ ਪਹਿਚਾਣ 23 ਸਾਲ ਦੇ ਆਰਿਫ ਉਰਫ ਰਾਜੇ ਦੇ ਤੌਰ ‘ਤੇ ਹੋਈ। ਮੌਕੇ ‘ਤੇ ਪਹੁੰਚੀ ਪੁਲਿਸ ਨੂੰ 18 ਖਾਲੀ ਖੋਖੇ ਮਿਲੇ ਹਨ।
ਆਰਿਫ ਜੀਂਨਸ ਦੀ ਸਿਲਾਈ ਦਾ ਕੰਮ ਕਰਦਾ ਸੀ। ਉਸ ਦੀ ਭੈਣ ਨੇ ਪੁਲਿਸ ਨੂੰ ਦੱਸਿਆ ਕਿ ਆਰਿਫ ਨੂੰ ਕਿਸੇ ਦੀ ਕਾਲ ਆਈ ਸੀ, ਜਿਸ ਨੂੰ ਸੁਣਦੇ ਹੀ ਉਹ ਘਰ ਦੇ ਬਾਹਰ ਨਿਕਲਿਆ। ਉਸ ਸਮੇਂ ਉਸ ‘ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।