ਦਿੱਲੀ ਦਾ ਰਾਮ ਰਹੀਮ, ਕਾਫਿਲੇ 'ਚ ਹਨ ਲਗਜਰੀ ਕਾਰਾਂ

ਖਾਸ ਖ਼ਬਰਾਂ

ਰਿਟਾਇਰਡ ਇੰਸਪੈਕਟਰਾਂ ਦੀਆਂ ਲੜਕੀਆਂ ਵੀ

ਰੋਹਿਣੀ ਵਿੱਚ ਬਾਬਾ ਵੀਰੇਂਦਰ ਦੇ ਸਪਿਰਿਚੁਅਲ ਯੂਨੀਵਰਸਿਟੀ ਵਿੱਚ ਵੀਰਵਾਰ ਨੂੰ ਹਾਈਕੋਰਟ ਵਲੋਂ ਨਿਯੁਕਤ ਟੀਮ ਨੇ 9 ਘੰਟੇ ਰੇਸਕਿਊ ਆਪਰੇਸ਼ਨ ਚਲਾਇਆ। ਇਸ ਦੌਰਾਨ 41 ਲੜਕੀਆਂ ਨੂੰ ਅਜ਼ਾਦ ਕਰਾਇਆ ਗਿਆ। ਖਾਸ ਗੱਲ ਇਹ ਹੈ ਕਿ ਵੀਰੇਂਦਰ ਦੇਵ ਨੇ ਹਰ ਉਮਰ ਦੀਆਂ ਲੜਕੀਆਂ ਲਈ ਕੰਮ ਤੈਅ ਰੱਖਿਆ ਸੀ। ਆਸ਼ਰਮ ਦੀ ਤੀਜੀ ਮੰਜਿਲ ਉੱਤੇ ਉਹ ਆਪ ਰਹਿੰਦਾ ਸੀ। 

ਉੱਥੇ 28 ਸਾਲ ਤੱਕ ਦੀਆਂ ਲੜਕੀਆਂ ਹੀ ਰਹਿੰਦੀਆਂ ਸਨ। ਵੀਰੇਂਦਰ ਇਨ੍ਹਾਂ ਲੜਕੀਆਂ ਦਾ ਸ਼ੋਸ਼ਣ ਕਰਦਾ ਸੀ। 28 ਤੋਂ 40 ਸਾਲ ਤੱਕ ਦੀਆਂ ਔਰਤਾਂ ਨੂੰ ਚੌਥੀ ਮੰਜਿਲ ਉੱਤੇ ਰੱਖਿਆ ਜਾਂਦਾ ਸੀ। ਉਨ੍ਹਾਂ ਦਾ ਕੰਮ ਕੱਪੜੇ ਅਤੇ ਬਰਤਨ ਧੋਣਾ, ਆਸ਼ਰਮ ਦੀ ਸਫਾਈ ਕਰਨਾ, ਖਾਣਾ ਬਣਾਉਣਾ, ਅਤੇ ਚਾਵਲ - ਕਣਕ ਦੀ ਸਫਾਈ ਕਰਨਾ ਸੀ। 

ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚ ਤਿੰਨ ਲੜਕੀਆਂ ਦਿੱਲੀ ਪੁਲਿਸ ਤੋਂ ਰਿਟਾਇਰਡ ਇੰਸਪੇਕਟਰਾਂ ਦੀਆਂ ਹਨ, ਜਦੋਂ ਕਿ ਦੋ ਹੋਰ ਕਰਮਚਾਰੀਆਂ ਦੀਆਂ ਹਨ। ਇਸ ਤੋਂ ਪਹਿਲਾਂ ਜਿਸ ਕੁੜੀ ਨੇ ਬਾਬਾ ਵੀਰੇਂਦਰ ਦੇਵ ਦੀਕਸ਼ਿਤ ਦੇ ਕਾਰਨਾਮਿਆਂ ਦਾ ਖੁਲਾਸਾ ਕੀਤਾ ਸੀ, ਉਸਦਾ ਭਰਾ ਸੀਬੀਆਈ ਇੰਸਪੈਕਟਰ ਹੈ। 

ਮੁੱਖ ਆਸ਼ਰਮ ਦੇ ਕਰਮਚਾਰੀ ਦੀ ਮੰਨੀਏ ਤਾਂ ਦਿੱਲੀ, ਪੰਜਾਬ, ਯੂਪੀ, ਹਰਿਆਣਾ ਅਤੇ ਰਾਜਸਥਾਨ ਵਿੱਚ ਵੀਰੇਂਦਰ ਦੇਵ ਦਾ ਆਸ਼ਰਮ ਹੈ। ਇਸਦਾ ਹੈੱਡਕੁਆਰਟਰ ਰਾਜਸਥਾਨ ਦੇ ਮਾਊਟ ਆਬੂ ਵਿੱਚ ਹੈ, ਜਿੱਥੇ ਉਹ ਸਭ ਤੋਂ ਜਿਆਦਾ ਰਹਿੰਦਾ ਸੀ। ਨੇਪਾਲ ਵਿੱਚ ਵੀ ਵੀਰੇਂਦਰ ਦਾ ਆਸ਼ਰਮ ਹੈ। ਆਸ਼ਰਮ ਵਿੱਚ ਮੌਜੂਦ ਲੋਕਾਂ ਲਈ ਸਾਲ ਵਿੱਚ ਤਿੰਨ ਵਾਰ ਅਨਾਜ ਆਉਂਦਾ ਸੀ।