ਐਕਟਰੈਸ ਕਰੀਨਾ ਕਪੂਰ ਖ਼ਾਨ ਅਤੇ ਸੋਨਮ ਕਪੂਰ ਫਿਲਮ 'ਵੀਰੇ ਦੀ ਵੈਡਿੰਗ' ਵਿੱਚ ਨਾਲ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਪਹਿਲੇ ਸ਼ੈਡਿਊਲ ਲਈ ਪੂਰੀ ਸਟਾਰਕਾਸਟ ਦਿੱਲੀ ਪਹੁੰਚ ਚੁੱਕੀ ਹੈ। ਸੋਨਮ ਕਪੂਰ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਹੈਂਡਲ 'ਤੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਟਵੀਟ ਦੇ ਅਨੁਸਾਰ ਉਹ ਅੱਜ ਦਿੱਲੀ ਵਿੱਚ ਹਨ। ਇਸ ਤੋਂ ਲੱਗਦਾ ਹੈ ਕਿ ਜਲਦ ਹੀ ਇੱਥੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ।
ਸੋਨਮ ਕਪੂਰ ਤੋਂ ਇਲਾਵਾ ਫਿਲਮ ਦੇ ਨਾਲ ਕਰੀਨਾ ਕਪੂਰ ਵੀ ਜੁੜੀ ਹੈ। ਇਸ ਫਿਲਮ ਵਿੱਚ ਉਹ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਖਾਸ ਗੱਲ ਹੈ ਕਿ ਪ੍ਰੈਗਨੈਂਸੀ ਤੋਂ ਬਾਅਦ ਇਹ ਕਰੀਨਾ ਕਪੂਰ ਦੀ ਪਹਿਲੀ ਫਿਲਮ ਹੈ। ਉਨ੍ਹਾਂ ਨੇ ਬੀਤੇ ਸਾਲ ਦਸੰਬਰ ਵਿੱਚ ਹੀ ਬੇਟੇ ਤੈਮੂਰ ਨੂੰ ਜਨਮ ਦਿੱਤਾ ਸੀ।
'ਵੀਰੇ ਦੀ ਵੈਡਿੰਗ' ਵਿੱਚ ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਵੀ ਅਹਿਮ ਰੋਲ ਵਿੱਚ ਹੋਣਗੇ।ਇਹ ਚਾਰ ਦੋਸਤਾਂ ਦੀ ਕਹਾਣੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦਾ ਜ਼ਿਆਦਾਤਰ ਹਿੱਸਾ ਦਿੱਲੀ ਵਿੱਚ ਹੀ ਸ਼ੂਟ ਹੋਣਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਕਰ ਰਹੇ ਹਨ। ਇਹ ਪਹਿਲੀ ਫਿਲਮ ਹੈ ਜਿਸ ਵਿੱਚ ਸੋਨਮ ਅਤੇ ਕਰੀਨਾ ਇੱਕਠੇ ਦਿਖਾਈ ਦੇਣਗੇ।
ਇਸ ਨੂੰ ਸੋਨਮ ਦੀ ਭੈਣ ਰੀਆ ਅਤੇ ਏਕਤਾ ਕਪੂਰ ਪ੍ਰੋਡਿਊਸ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਕਰੀਨਾ ਅਤੇ ਸਵਰਾ ਨੂੰ ਏਕਤਾ ਕਪੂਰ ਦੇ ਆਫਿਸ ਵਿੱਚ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਫਿਲਮ ਦੇ ਲੁੱਕ ਟੈਸਟ ਦੇ ਲਈ ਉੱਥੇ ਪਹੁੰਚੇ ਸਨ। ਇਸ ਦੇ ਬਾਰੇ ਵਿੱਚ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।
ਸੋਨਮ ਕਪੂਰ ਨੂੰ ਇਸ ਸਾਲ 'ਨੀਰਜਾ' ਦੇ ਲਈ ਨੈਸ਼ਨਲ ਐਵਾਰਡ ਵੀ ਮਿਲਿਆ ਸੀ। ਉਹ 'ਵੀਰੇ ਦੀ ਵੈਡਿੰਗ' ਤੋਂ ਇਲਾਵਾ ਸੰਜੇ ਦੱਤ ਦੀ ਬਾਇਓਪਿਕ ਅਤੇ 'ਪੈਡਮੈਨ' ਵਿੱਚ ਹੀ ਅਹਿਮ ਕਿਰਦਾਰ ਨਿਭਾ ਰਹੀ ਹੈ। ਇਨ੍ਹਾਂ ਤਿੰਨਾਂ ਫਿਲਮਾਂ ਨੂੰ ਲੈ ਕੇ ਸੋਨਮ ਨੇ ਹਾਲ ਹੀ ਵਿੱਚ ਟਵੀਟ ਵੀ ਕੀਤਾ ਸੀ।