ਦੀਪ ਜੰਡੂ ਦੀ ਗਲਤੀ ਨਿਮਰਤ ਖਹਿਰਾ ਨੂੰ ਪਈ ਭਾਰੀ

ਖਾਸ ਖ਼ਬਰਾਂ

ਸਿਰਫ ਮਿਊਜ਼ਿਕ ਮਿਲਦਾ ਜੁਲਦਾ ਹੈ। ਇਹ ਗੱਲ ਕਈ ਵਾਰੀ ਸਾਹਮਣੇ ਆਈ ਹੈ ਕਿ ਗੀਤ ‘ਚ ਕਈ ਮਿਲਦੀ ਜੁਲਦੀ ਬੀਟ ਹੋ ਜਾਂਦੀ ਹੈ। ਇੱਕ ਬਹੁਤ ਹੀ ਵੱਡੇ ਸੰਗੀਤਕਾਰ ‘ZWIERK’ ਦਾ ਕਹਿਣਾ ਹੈ ਕਿ ਗੀਤ ‘ਚ ਇਸਤੇਮਾਲ ਕੀਤੀ ਗਈ ਬੀਟ ਉਸਦੀ ਹੈ। ਦੀਪ ਜੰਡੂ ਨੇ ਇਸਨੂੰ ਚੁਰਾਇਆ ਹੈ, ਉਸਦਾ ਇਹ ਵੀ ਕਹਿਣਾ ਹੈ ਕਿ ਉਸਨੇ ਕਈ ਵਾਰ ਹੰਬਲ ਮਿਊਜ਼ਿਕ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕੋਈ ਵੀ ਜਵਾਬ ਨਹੀਂ ਆਇਆ ਜਿਸ ਕਰਕੇ ਉਸਨੂੰ ਕਾਪੀਰਾਈਟ ਦੀ ਸ਼ਿਕਾਇਤ ਦਰਜ ਕਰਨੀ ਪਈ। ਸ਼ਿਕਾਇਤ ਦਰਜ ਕਰਨ ਤੋਂ ਬਾਅਦ ਡਿਜ਼ਾਈਨਰ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। 


ਦੱਸ ਦਈਏ ਕਿ ਜ਼ੀਵਰੇਕ ਨਾਂ ਦੇ ਮਿਊਜ਼ਿਕ ਕੰਪੋਜ਼ਰ ਨੇ ਅਜਿਹਾ ਕਿਹਾ ਸੀ ਕਿ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨੇ ਉਨ੍ਹਾਂ ਦਾ ਮਿਉਜ਼ਿਕ ਚੋਰੀ ਕੀਤਾ ਹੈ ਅਤੇ ਇਸ ਗੀਤ ਵਿੱਚ ਪਾਇਆ ਹੈ।ਇਸ ਸੰਬੰਧੀ ਆਪਣੀ ਸਫਾਈ ਦਿੰਦੇ ਹੋਏ ਦੀਪ ਜੰਡੂ ਨੇ ਕਿਹਾ ਕਿ ਇਹ ਗੀਤ ਚੋਰੀ ਦਾ ਨਹੀਂ ਹੈ ਬਲਕਿ ਕੇਵਲ ਮਿਊਜ਼ਿਕ ਹੀ ਥੋੜਾ ਜਿਹਾ ਮਿਲਦਾ ਹੈ ਅਤੇ ਗੀਤ ਵਿੱਚ ਕਈ ਵਾਰ ਮਿਲਦੀ ਜੁਲਦੀ ਬੀਟ ਹੋ ਜਾਂਦੀ ਹੈ।ਇਸ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਤੋਂ ਇਲਾਵਾ ਹੁੰਬਲ ਮਿਊਜ਼ਿਕ ਨੂੰ ਇਹ ਦੱਸਿਆ ਸੀ ਪਰ ਕੰਪਨੀ ਵਲੋਂ ਇਸ ਗੀਤ ਨੂੰ ਹੁੰਗਾਰਾ ਨਾ ਮਿਲਣ ਤੇ ਉਸ ਨੇ ਯੂ ਟਿਊਬ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਸ ਨਾਲ ਉਨ੍ਹਾਂ ਨੇ ਕੁੱਝ ਸਬੂਤ ਵੀ ਪੇਸ਼ ਕੀਤੇ ਹਨ।

ਦੱਸ ਦਈਏ ਕਿ ਇਸ ਤੋਂ ਬਾਅਦ ਹੀ ਨਿਮਰਤ ਖਹਿਰਾ ਦਾ ਗੀਤ ‘ਡਿਜ਼ਾਈਨਰ’ ਯੂ ਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ। ਰਿਲੀਜ਼ ਦੇ ਕੁੱਝ ਸਮਾਂ ਵਿੱਚ ਹੀ ਇਹ ਗੀਤ ਯੂ-ਟਿਊਬ ‘ਤੇ 1 ਨੰਬਰ ‘ਤੇ ਟਰੈਂਡ ਕਰ ਰਿਹਾ ਸੀ ਪਰ ਹੁਣ ਇਹ 9 ਨੰਬਰ ‘ਤੇ ਟ੍ਰੈਂਡ ਹੋ ਰਿਹਾ ਹੈ। ਦੱਸਣਯੋਗ ਹੈ ਕਿ ਸਵੈਗ ਨਾਲ ਭਰੇ ਨਿਮਰਤ ਖਹਿਰਾ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਸੀ। ZwirekBeats ਦਾ ਕਹਿਣਾ ਹੈ ਕਿ ਨਿਮਰਤ ਖਹਿਰਾ ਦੇ ਗੀਤ ‘ਡਿਜ਼ਾਈਨਰ’ ਦਾ ਸੰਗੀਤ ਉਸਦਾ ਹੈ ਜੋ ਕਿ ਦੀਪ ਜੰਡੂ ਨੇ ਚੋਰੀ ਕੀਤਾ ਹੈ। ਉਸਨੇ ਆਪਣੇ ਫੇਸਬੁਕ ਪੇਜ਼ ਰਾਹੀਂ ਆਪਣਾ ਉਹ ਸਾਉਂਡ ਟਰੈਕ ‘ਨਾਈਟ ਇਨ ਦੁਬਈ’ ਨੂੰ ਵੀ ਸ਼ੇਅਰ ਕੀਤਾ ਹੈ।