'ਦੀਵਾਲੀ ਤੱਕ ਤੇਲ ਦੀਆਂ ਕੀਮਤਾਂ ਹੋ ਸਕਦੀਆਂ ਨੇ ਘੱਟ'

ਅੰਮ੍ਰਿਤਸਰ- ਕੇਂਦਰੀ ਪੈਟਰੋਲੀਅਮ ਅਤੇ ਸ੍ਰੀ ਧਰਮਿੰਦਰ ਪ੍ਰਧਾਨ ਨੇ ਸੰਕੇਤ ਦਿੱਤਾ ਹੈ ਕਿ ਦੀਵਾਲੀ ਤੱਕ ਤੇਲ ਦੀਆਂ ਕੀਮਤਾਂ 'ਚ ਕਮੀ ਹੋਵੇਗੀ। ਅੱਜ ਗੁਰੂ ਨਗਰੀ ਪੁੱਜੇ ਸ੍ਰੀ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਨਾਲ ਰੋਜ਼ਾਨਾ ਤੈਅ ਹੁੰਦੀਆਂ ਹਨ ਅਤੇ ਬੀਤੇ ਦਿਨੀਂ ਅਮਰੀਕਾ 'ਚ ਆਏ ਹੜ੍ਹਾਂ ਕਾਰਨ 13 ਫ਼ੀਸਦੀ ਰਿਫ਼ਾਈਨਰੀ ਤੇਲ ਘੱਟ ਹੋਇਆ ਹੈ। 

ਜਿਸ ਕਾਰਨ ਥੋੜੇ ਦਿਨਾਂ 'ਚ ਕੀਮਤਾਂ ਵਧੀਆਂ ਹਨ। ਉਨ੍ਹਾਂ ਕਿਹਾ ਕਿ ਤੇਲ ਉੱਤੇ ਜੀ.ਐੱਸ.ਟੀ. ਲਾਗੂ ਹੋਣਾ ਖਪਤਕਾਰ ਦੇ ਪੱਖ ਵਿਚ ਰਹੇਗਾ ਅਤੇ ਆਸ ਹੈ ਕਿ ਛੇਤੀ ਹੀ ਸਾਰੇ ਰਾਜ ਅਤੇ ਜੀ. ਐੱਸ. ਟੀ. ਕੌਂਸਲ ਤੇਲ ਨੂੰ ਆਪਣੇ ਕੰਟਰੋਲ ਹੇਠ ਲੈ ਲੈਣਗੇ।