ਦੋਸਤ ਦੇ ਧੋਖੇ ਦਾ ਸ਼ਿਕਾਰ ਹੋਏ ਹਿਤੇਨ ਤੇਜਵਾਨੀ ਨਿਕਲੇ ਬਿੱਗ ਬਾਸ ਦੇ ਘਰੋਂ ਬਾਹਰ

ਖਾਸ ਖ਼ਬਰਾਂ

ਕਲਰਸ ਦੇ ਰਿਆਲਟੀ ਟੀਵੀ ਸ਼ੋਅ ਬਿੱਗ ਬਾਸ ਵਿੱਚੋਂ ਇਸ ਹਫਤੇ ਵੀਕੈਂਡ ਦੇ ਵਾਰ 'ਚ ਹਿਤੇਨ ਤੇਜਵਾਨੀ ਬਿੱਗ ਬਾਸ ਦੇ ਘਰ ਚੋਂ ਬਾਹਰ ਹੋ ਗਏ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਿਤੇਨ ਜਨਤਾ ਦੀਆਂ ਵੋਟਾਂ ਦੇ ਅਧਾਰ ਤੇ ਨਹੀਂ ਬਲਿਕ ਘਰਦਿਆਂ ਦੀ ਆਪਸੀ ਸਹਿਮਤੀ ਨਾਲ ਬਾਹਰ ਹੋਏ ਹਨ। ਇਸ ਹਫਤੇ ਨਾਮੀਨੇਟ ਕੰਟੇਸਟੈਂਟ ਨੂੰ ਬਚਾਉਣ ਲਈ ਘਰ ਵਾਲਿਆਂ ਵਿੱਚ ਵੋਟਿੰਗ ਹੋਈ। 

 ਉਹ ਜਿਸ ਕੰਟੇਸਟੈਂਟ ਨੂੰ ਬਚਾਉਣਾ ਚਾਹੁੰਦੇ ਸਨ , ਉਨ੍ਹਾਂ ਦਾ ਨਾਮ ਸਲਮਾਨ ਦੇ ਸਾਹਮਣੇ ਲੈਣਾ ਸੀ। ਇਸੀ ਤੋਂ ਬਾਅਦ ਘਰ ਵਾਲਿਆਂ ਨੇ ਆਪਸੀ ਸਹਮਤੀ ਨਾਲ ਪ੍ਰਿਆਂਕ ਸ਼ਰਮਾ ਨੂੰ ਘਰ ਵਿੱਚ ਰੱਖਣ ਦਾ ਫੈਸਲਾ ਕੀਤਾ। ਇਸ ਦੌਰਾਨ 4 ਵੋਟ ਪ੍ਰਿਆਂਕ ਅਤੇ ਤਿੰਨ ਹਿਤੇਨ ਦੇ ਪੱਖ ਵਿੱਚ ਆਏ। ਪਰ ਇਹਨਾਂ ਸਾਰੀਆਂ ਦੇ ਵਿਚ ਇੱਕ ਵੋਟ ਹਿਤੇਨ ਦੇ ਲਈ ਕਾਫ਼ੀ ਹੈਰਾਨ ਕਰ ਦੇਣ ਵਾਲਾ ਸੀ। ਜੀ ਹਾਂ, ਸ਼ੋਅ ਵਿੱਚ ਹਿਤੇਨ ਦੇ ਨਾਲ ਨਜ਼ਰ ਆਉਣ ਵਾਲੀ ਸ਼ਿਲਪਾ ਸ਼ਿੰਦੇ ਨੇ ਆਪਣਾ ਵੋਟ ਹਿਤੇਨ ਨੂੰ ਨਹੀਂ ਬਲਿਕ ਪ੍ਰਿਆਂਕ ਸ਼ਰਮਾ ਨੂੰ ਦਿੱਤਾ। 

ਇੰਨਾ ਹੀ ਨਹੀਂ ਵੋਟਿੰਗ ਦੇ ਬਾਅਦ ਉਨ੍ਹਾਂ ਨੇ ਸਵੀਕਾਰਿਆ ਦੀ ਹਿਤੇਨ ਉਨ੍ਹਾਂ ਦੇ ਜੇਤੂ ਹੋਣ ਵਿਚ ਖ਼ਤਰਾ ਬੰਨ ਸੱਕਦੇ ਸਨ , ਇਸ ਲਈ ਉਹ ਡਿਪਲੋਮੇਟ ਨਹੀਂ ਹੋਣਾ ਚਾਹੁੰਦੀ ਸੀ, ਅਤੇ ਇਸ ਕਾਰਨ ਉਨ੍ਹਾਂ ਨੇ ਹਿਤੇਨ ਦੇ ਖਿਲਾਫ ਵੋਟ ਪ੍ਰਿਆਂਕ ਨੂੰ ਸੇਫ ਕੀਤਾ।ਇਸ ਫੈਸਲੇ ਤੋਂ ਬਾਅਦ ਹਿਤੇਨ ਤੇਜਵਾਨੀ ਨੇ ਕਿਹਾ ਕਿ ਜੇਕਰ ਇਹ ਫੈਸਲਾ ਜਨਤਾ ਦਾ ਹੁੰਦਾ ਤਾਂ ਉਹਨਾਂ ਦੇ ਸਿਰ ਮੱਥੇ ਸੀ। 

ਪਰ ਜਿਸ ਤਰ੍ਹਾਂ ਉਹਣਾਂ ਨੂੰ ਘਰੋਂ ਬਾਹਰ ਕਿੱਤਾ ਗਿਆ ਹੈ ਉਹ ਦੁਖਦਾਈ ਹੈ। ਸਭ ਤੋਂ ਹੈਰਾਨੀ ਮੈਨੂੰ ਸ਼ਿਲਪਾ ਦੀ ਵੋਟ ਤੋਂ ਹੋਈ ਹੈ। ਜੇਕਰ ਮੈਂਨੂੰ ਇੱਕ ਵਾਰ ਫਿਰ ਤੋਂ ਘਰ ਦੇ ਅੰਦਰ ਜਾਣ ਦਾ ਮੌਕਾ ਮਿਲੇ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਲੋਕ ਮੈਨੂੰ ਜੇਤੂ ਦਾ ਹੱਕਦਾਰ ਬਣਾਉਣਗੇ ਕਿਉਂਕਿ ਮੈਂ ਇਸ ਗੇਮ ਨੂੰ ਬਹੁਤ ਇਮਾਨਦਾਰੀ ਨਾਲ ਖੇਡਿਆ ਸੀ।