ਐਸ਼ਵਰਿਆ ਅਭਿਸ਼ੇਕ ਦੇ ਵਿਆਹ ਨੂੰ 10 ਸਾਲ ਹੋ ਗਏ ਹਨ ਪਰ ਦੋਵਾਂ ਦੀ ਬੋਨਡਿੰਗ ਦੇਖ ਕੇ ਦੋਵੇਂ ਕਿਸੇ ਨਵੇਂ ਵਿਆਹੇ ਜੋੜੇ ਤੋਂ ਘੱਟ ਨਹੀਂ ਲਗਦੇ। ਐਸ਼ਵਰਿਆ ਅਭਿਸ਼ੇਕ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਆਦਰਸ਼ਵਾਦੀ ਪਰਿਵਾਰ ਦੇ ਆਦਰਸ਼ਵਾਦੀ ਨੂੰ ਪੁੱਤਰ ਜਿਥੇ ਵੀ ਜਾਂਦੇ ਹਨ।
ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਹਾਲ ਹੀ ਦੇ ਵਿਚ ਆਪਣੇ ਦੋਸਤ ਬੰਟੀ ਵਾਲੀਆ ਦੀ ਜਨਮਦਿਨ ਪਾਰਟੀ 'ਚ ਸ਼ਰੀਕ ਹੋਈ ਬੱਚਨ ਜੋੜੀ ਇੱਕ ਦਮ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੇ ਸਨ।
ਜਿਥੇ ਐਸ਼ਵਰਿਆ ਨੇ ਮਲਟੀ ਕਲਰ ਦੀ ਆਫ ਸ਼ੋਲਡਰ ਡ੍ਰੇਸ ਪਾਈ ਹੋਈ ਸੀ ਅਤੇ ਅਭਿਸ਼ੇਕ ਨੇ ਕਾਲੇ ਰੰਗ ਦੀ ਹੁੱਡ ਅਤੇ ਜੀਣ ਪਾਈ ਹੋਈ ਸੀ। ਹੱਥਾਂ ਵਿਚ ਹੱਥ ਪਾ ਕੇ ਪਾਰਟੀ ਵਿਚ ਆਏ ਦੋਨੋਂ ਹੀ ਬਹੁਤ ਖੂਬਸੂਰਤ ਲੱਗ ਰਹੇ ਸਨ।
ਦੋਵਾਂ ਨੂੰ ਅਕਸਰ ਹੀ ਇਕ ਦੂਜੇ ਦੇ ਹੱਥਾਂ ਵਿਚ ਹੱਥ ਪਾਈ ਦੇਖਿਆ ਜਾ ਸਕਦਾ ਹੈ। ਅਭਿਸ਼ੇਕ ਬੱਚਨ ਹਮੇਸ਼ਾ ਹੀ ਇੱਕ ਪ੍ਰੋਟੈਕਟਿਵ ਪਤੀ ਵੱਜੋਂ ਸਾਹਮਣੇ ਆਉਂਦੇ ਹਨ।