ਦੁਬਈ ਓਪਨ ਸੀਰੀਜ : ਇਤਿਹਾਸ ਰਚਣ ਤੋਂ ਖੁੰਝੀ ਸਿੰਧੂ, ਫਾਈਨਲ 'ਚ ਹਾਰ

ਖਾਸ ਖ਼ਬਰਾਂ

ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਚੈਪਿਅਨਸ਼ਿਪ ‘ਚ ਦੇਸ਼ ਦੀ ਸੀਨੀਅਰ ਮਹਿਲਾ ਸ਼ਟਲ ਪੀਵੀ ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਸ਼ਟਲਰ ਸੁਪਰ ਸੀਰੀਜ਼ ਫਾਇਨਲਸ ‘ਚ ਪੀਵੀ ਸਿੰਧੂ ਇਤਿਹਾਸ ਰਚਣ ਤੋਂ ਖੁੰਝ ਗਈ ਹੈ। ਦੁਬਈ ਸੁਪਰ ਸੀਰੀਜ਼ ਫਾਈਨਲਸ ਬੈਡਮਿੰਟਨ ਟੂਰਨਾਮੈਂਟ ‘ਚ ਐਤਵਾਰ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਸਖਤ ਸੰਘਰਸ਼ ‘ਚ ਹਾਰ ਕੇ ਖਿਤਾਬ ਜਿੱਤਣ ‘ਚ ਅਸਫਲ ਰਹੀ। 

ਪਹਿਲਾਂ ਪੀਵੀ ਸਿੰਧੂ ਨੂੰ ਖਿਤਾਬੀ ‘ਚ ਵਰਲਡ ਨੰਬਰ ਵਨ ਤਾਈ-ਜੂ-ਯਿੰਗ ਦੇ ਹੱਥੋਂ 18-21, 18-21 ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਧੂ ਨੇ ਦੂਸਰੇ ਨੰਬਰ ਦੀ ਯਾਨਾਗੁਚੀ ਤੋਂ ਪਹਿਲਾਂ ਤਾਂ ਬੜਤ ਹਾਸਿਲ ਕੀਤੀ ਪਰ ਨਾਲ ਹੀ ਉਹ ਅਗਲੀਆਂ ਗੇਮਜ਼ ‘ਚ ਹਾਰ ਗਈ ਤੇ ਉਸ ਨੇ ਖਿਤਾਬ ਜਿੱਤਣ ਦਾ ਮੌਕਾ ਗਵਾ ਲਿਆ। ਪਹਿਲੇ ਪੜਾਅ ਦਾ ਬਦਲਾ ਲੈਣ ਲਈ ਜਪਾਨੀ ਖਿਡਾਰਨ ਨੇ 1 ਘੰਟੇ 34 ਮਿੰਟ ‘ਚ 15-21, 21-12, 21-19 ਨਾਲ ਮੁਕਾਬਲਾ ਜਿੱਤਿਆ। ਮੁਕਾਬਲੇ ਦੇ ਨਾਲ ਹੀ ਉਸ ਨੇ ਸਾਲ ਦਾ ਆਖਰੀ ਟੂਰਨਾਂਮੈਂਟ ਵੀ ਆਪਣੇ ਨਾਂਅ ਕਰ ਲਿਆ ‘ਤੇ ਸਿੰਧੂ ਇਤਿਹਾਸ ਰਚਣ ਤੋਂ ਖੁੰਝ ਗਈ।