ਦੂਜੀ ਤਿਮਾਹੀ 'ਚ ਵਿਕਾਸ ਦਰ ਰਹੇਗੀ 6.2 ਫ਼ੀ ਸਦੀ : ਫਿੱਕੀ

ਖਾਸ ਖ਼ਬਰਾਂ

ਨਵੀਂ ਦਿੱਲੀ, 28 ਨਵੰਬਰ: ਉਦਯੋਗ ਸੰਗਠਨ ਫਿੱਕੀ ਨੇ ਕਿਹਾ ਕਿ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਟੈਕਸ (ਜੀ. ਐਸ. ਟੀ.) ਨੂੰ ਲਾਗੂ ਕੀਤੇ ਜਾਣ ਕਾਰਨ ਆਈ ਆਰਥਕ ਸੁਸਤੀ ਹੁਣ ਖ਼ਤਮ ਹੋ ਰਹੀ ਹੈ ਅਤੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵਿਕਾਸ ਦਰ 6.2 ਫ਼ੀ ਸਦੀ ਅਤੇ ਤੀਜੀ ਤਿਮਾਹੀ 'ਚ ਇਸ ਦੇ ਵਧ ਕੇ 6.7 ਫ਼ੀ ਸਦੀ 'ਤੇ ਪਹੁੰਚਣ ਦਾ ਅੰਦਾਜ਼ਾ ਹੈ। ਮਾਰਚ 'ਚ ਖ਼ਤਮ ਹੋ ਰਹੇ ਵਿੱਤੀ ਸਾਲ 'ਚ ਵਿੱਤੀ ਘਾਟਾ ਦੇ 3.3 ਫ਼ੀ ਸਦੀ ਅਤੇ ਆਰਥਕ ਵਿਕਾਸ ਦਰ 6.7 ਫ਼ੀ ਸਦੀ ਰਹਿਣ ਦੀ ਸੰਭਾਵਨਾ ਹੈ। ਫਿੱਕੀ ਨੇ ਅੱਜ ਇਥੇ ਜਾਰੀ ਆਰਥਕ ਪਰਿਦ੍ਰਿਸ਼ ਸਰਵੇਖਣ ਅਨੁਸਾਰ ਨੋਟਬੰਦੀ ਦਾ ਅਸਰ ਖ਼ਤਮ ਹੋ ਚੁੱਕਾ ਹੈ ਅਤੇ ਜੀ. ਐਸ. ਟੀ. ਨੂੰ ਲੈ ਕਈ ਅਸਥਿਰਤਾ ਵੀ ਲਗਭਗ ਖ਼ਤਮ ਹੋ ਚੁੱਕੀ ਹੈ ਅਤੇ ਨਵੀਂ ਅਸਿੱਧੀ ਟੈਕਸ ਵਿਵਸਥਾ ਹੁਣ ਸਥਿਰ ਹੋ ਰਹੀ ਤੇ ਅੱਗੇ ਅਰਥਵਿਵਸਥਾ 'ਚ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ।