ਦੁਮਾਲੇ ਦੀ ਥਾਂ ਸਿਰ 'ਤੇ ਬੰਨੀ ਫਿਰਦਾ ਸੀ ਟੋਕਰਾ, ਸੰਗਤਾਂ ਨੇ ਕੀਤਾ ਪਖੰਡੀ ਕਾਬੂ

ਖਾਸ ਖ਼ਬਰਾਂ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੇਖਣ ਗਈ ਸੰਗਤ ਨੇ ਪਟਨਾ ਸਾਹਿਬ ਵਿਖੇ ਇੱਕ ਪਾਖੰਡੀ ਨੂੰ ਕਾਬੂ ਕੀਤਾ ਹੈ। ਇਹ ਪਾਖੰਡੀ ਫਲੈਕਸ ਲਗਾ ਕੇ ਆਪਣਾ ਪ੍ਰਚਾਰ ਕਰ ਰਿਹਾ ਸੀ ਕਿ ਮੈਂ ਚਾਰ ਫੁੱਟ ਦਾ ਦੁਮਾਲਾ ਸਜਾਉਂਦਾ ਹਾਂ।

 ਪੈਸੇ ਇਕੱਠੇ ਕਰਨ ਦੇ ਮੰਤਵ ਕਾਲ ਚੱਲ ਰਹੇ ਇਸ ਪਾਖੰਡ ਦੇ ਕਾਰੋਬਾਰ ਦੀ ਸੰਗਤ ਨੇ ਪੁੱਛ ਪੜਤਾਲ ਕੀਤੀ ਅਤੇ ਪੁੱਛ ਪੜਤਾਲ ਤੋਂ ਬਾਅਦ ਉਸ ਦੀ ਪੋਲ ਖੁੱਲ ਗਈ। 4 ਫੁੱਟ ਦੇ ਦੁਮਾਲੇ ਹੇਠੋਂ ਨਿਕਲਿਆ ਗੱਤਾ ਤੇ ਟੋਕਰਾ ਜਿਸਤੋਂ ਤੋਂ ਬਾਅਦ ਗੁਸਾਈ ਸੰਗਤ ਨੇ ਉਸ ਪਾਖੰਡੀ ਦੀ ਛਿੱਤਰਪ੍ਰੇਡ ਕੀਤੀ। 

ਇਸ ਪਾਖੰਡੀ ਦੇ ਸਿਰ ਤੇ ਟੋਕਰੀ ਰੱਖੀ ਹੋਈ ਸੀ ਅਤੇ ਉਸ ਉੱਤੇ ਗੱਤੇ ਦੇ ਡੱਬੇ ਲਗਾ ਕੇ ਨਕਲੀ ਦੁਮਾਲਾ ਬਣਾਇਆ ਹੋਇਆ ਸੀ। ਸੰਗਤ ਨੇ ਇਸ ਪਾਖੰਡੀ ਦੀ ਦੁਕਾਨ ਚੁਕਾ ਦਿੱਤੀ ਅਤੇ ਇਹ ਵੀਡੀਓ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ।