ਦੁਨੀਆ ਦੀ ਚੋਟੀ ਦੀ ਖਿਡਾਰੀ ਬਣਨਾ ਮੇਰਾ ਸੁਪਨਾ : ਪੀ.ਵੀ. ਸਿੰਧੂ

ਖਾਸ ਖ਼ਬਰਾਂ

ਹੈਦਰਾਬਾਦ : ਦਿੱਗਜ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣਨਾ ਹੈ ਅਤੇ ਉਹ ਚੋਟੀ ਦਾ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਕੁਝ ਮਹੀਨੇ ਪਹਿਲਾਂ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕਰਨ ਵਾਲੀ ਸਿੰਧੂ ਨੇ ਕਿਹਾ ਕਿ ਜਦੋਂ ਅੱਠ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦਾ ਟੀਚਾ ਭਾਰਤ ਦੀ ਨੁਮਾਇੰਦਗੀ ਕਰਨਾ ਸੀ ।