ਏਸ਼ੀਆਈ ਚੈਂਪੀਅਨਸ਼ਿਪ : ਭਾਰਤੀ ਪਹਿਲਵਾਨ ਨਵਜੋਤ ਕੌਰ ਨੇ ਰਚਿਆ ਨਵਾਂ ਇਤਿਹਾਸ

ਖਾਸ ਖ਼ਬਰਾਂ

ਨਵੀਂ ਦਿੱਲੀ- ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ 'ਚ ਨਵਜੋਤ ਕੌਰ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 

ਸ਼ੁੱਕਰਵਾਰ ਨੂੰ ਨਵਜੋਤ ਨੇ ਜਾਪਾਨ ਦੀ ਮਿਆ ਆਈਮਾਈ ਨੂੰ 9-1 ਨਾਲ ਹਰਾ ਕੇ ਮਹਿਲਾ ਦੀ 65 ਕਿ. ਗ੍ਰਾ. ਵਰਗ ਫ੍ਰੀ ਸਟਾਈਲ ਫਾਈਨਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ।