ਪਿਛਲੇ ਦਿਨਾਂ ਤੋਂ ਹੋ ਰਹੀ ਵਰਖਾ ਦੀ ਓਟ ਸਹਾਰਾ ਲੈਂਦੇ ਹੋਏ ਚੋਰਾਂ ਵੱਲੋਂ ਨਾਲਾਗੜ ਦੇ ਚੌਂਕੀਵਾਲ ਵਿਖੇ ਇੱਕ ਐੱਚਡੀਐੱਫਸੀ ਦੇ ਏਟੀਅਮ ਨੂੰ ਲੁੱਟਣ ਦੀ ਕੋਸਿਸ਼ ਕੀਤੀ ਗਈ। ਪਰ ਲੁੱਟ ਨੂੰ ਅੰਜਾਮ ਦੇਣ ਤੋਂ ਪਹਿਲਾ ਹੀ ਆਵਾਜ ਸੁਣ ਕੇ ਮੌਕੇ ਤੇ ਹੀ ਚੌਂਕੀਦਾਰ ਪਹੁੰਚ ਗਿਆ, ਜਿਸ ਨੇ ਰੌਲਾ ਤਾਂ ਪਾਇਆ ਪਰ ਚੋਰਾਂ ਨੇ ਚੌਂਕੀਦਾਰ ਤੇ ਪਿਸਟਲ ਤਾਣ ਦਿੱਤਾ ਤੇ ਉਥੋਂ ਫਰਾਰ ਹੋ ਗਏ। ਇਸ ਸਾਰੀ ਘਟਨਾ ਦੀ ਸੂਚਨਾ ਨਾਲਾਗੜ ਪੁਲਿਸ ਨੂੰ ਲੱਗੀ ਤੇ ਪੁਲੀਸ ਨੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ।
ਇਹਨਾਂ ਚੋਰਾਂ ਨੇ ਪੰਜਾਬ ਹਿਮਾਚਲ ਬਾਡਰ ਤੇ ਢੇਰਵਾਲ ਪੁਲਿਸ ਵੱਲੋਂ ਲਗਾਏ ਨਾਕੇ ਨੂੰ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਦੇ ਨਾਲ ਪੁਲਿਸ ਤੇ ਫਾਇਰੀੰਗ ਕਰ ਦਿੱਤੀ। ਜਿਸ ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਜਿਸ ਨਾਲ ਇੱਕ ਚੋਰ ਦੀ ਮੌਤ ਹੋ ਗਈ ਤੇ ਇੱਕ ਫੱਟੜ ਹੋ ਗਿਆ। ਜ਼ਖਮੀ ਚੋਰ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਘਟਨਾ ਸ਼ਥਾਨ ਤੇ ਪਹੁੰਚੇ ਐਸ ਪੀ ਰਾਹੁਲ ਨਾਥ ਨੇ ਕਿਹਾ ਕੇ ਪੁਲਿਸ ਕਾਰਵਾਈ ਵਿੱਚ ਜੁਟ ਚੁੱਕੀ ਹੈ 'ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।