ਫ਼ਤਿਹਗੜ੍ਹ ਸਾਹਿਬ 'ਸ਼ਹੀਦੀ ਜੋੜ ਮੇਲ' ਦਾ ਅੱਜ ਆਖਰੀ ਦਿਨ

ਖਾਸ ਖ਼ਬਰਾਂ

ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਵਾਲੀ ਧਰਤੀ ਸ੍ਰੀ ਫ਼ਤਹਿਗ੍ਹੜ ਸਾਹਿਬ ਵਿਖੇ ਸ਼ਹੀਦੀ ਸਭਾ ਦਾ ਆਰੰਭ ਦੋ ਦਿਨ ਪਹਿਲਾ ਹੋਇਆ ਸੀ। ਜਿਸ ਦਾ ਕਿ ਅੱਜ ਆਖਰੀ ਦਿਨ ਹੈ ਇਸ ਅਸਥਾਨ ‘ਤੇ ਸੋਨੇ ਦੀਆਂ ਮੋਹਰਾਂ ਖੜ੍ਹੀਆ ਕਰਕੇ ਸ਼ਾਹ ਟੋਡਰ ਮੱਲ ਵੱਲੋਂ ਖਰੀਦ ਕੀਤੀ ਦੁਨੀਆ ਦੀ ਸਭ ਤੋ ਮਹਿੰਗੀ ਧਰਤੀ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅੱਜ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਅਰਦਾਸ ਕਰਕੇ ਮੁੱਖ ਵਾਕ ਲਿਆ। 

ਇਸ ਦੌਰਾਨ ਪਿਛਲੇ ਦੋ ਦਿਨਾਂ ਤੋਂ ਭਾਰੀ ਗਿਣਤੀ ‘ਚ ਸੰਗਤਾਂ ਗੁਰੂ ਦੇ ਦਰ ‘ਤੇ ਦਰਸ਼ਨ ਲਈ ਆ ਰਹੀਆਂ ਹਨ
ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਲਾਡਲੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸਹਾਦਤ ਸਮੇਤ ਧਰਮ ਦੀ ਰਾਖੀ ਅਤੇ ਜੁਲਮ ਦੇ ਟਾਕਰੇ ਲਈ ਅਨੇਕਾ ਸ਼ਹਾਦਤਾਂ ਦੇਣ ਵਾਲੀਆਂ ਮਹਾਨ ਸਖਸ਼ੀਅਤਾਂ ਦੇ ਖੂਨ-ਨਾਲ ਲੱਥ ਪੱਥ ਹੋਈ ਇਹ ਮਹਾਨ ਧਰਤੀ ਅਦੁੱਤੀ ਸ਼ਹੀਦੀਆਂ ਦੀ ਪ੍ਰਤੀਕ ਹੈ।

ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵਲੋਂ ਇਸ ਵਾਰ ਵੀ ਆਰਜ਼ੀ ਦੁਕਾਨਾਂ, ਰੇਹੜੀਆਂ ਫੜੀਆਂ ਵਾਲਿਆਂ ਤੋਂ ਕੋਈ ਵੀ ਕਿਰਾਇਆ ਨਾ ਲੈਣ ਦੇ ਲਏ ਫ਼ੈਸਲੇ ਕਾਰਨ ਇਨ੍ਹਾਂ ਦੁਕਾਨਾਂ/ਫੜੀਆਂ ਦੀ ਵੀ ਕਾਫ਼ੀ ਭਰਮਾਰ ਹੈ। ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਨੇ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਰੇਹੜੀਆਂ ਫੜ੍ਹੀਆਂ ਵਾਲਿਆਂ ਤੋਂ ਵਸੂਲੀ ਕਰਦਾ ਹੈ ਤਾਂ ਉਹ ਨਗਰ ਪੰਚਾਇਤ ਦੇ ਦਫ਼ਤਰ ਸੂਚਿਤ ਕਰਨ। 

ਸ਼ਹੀਦੀ ਜੋੜ ਮੇਲ ‘ਚ ਸ਼ਮੂਲੀਅਤ ਕਰਨ ਲਈ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵੀ ਪੁੱਜ ਗਈਆਂ ਹਨ। ਪਹਿਲੇ ਅਤੇ ਦੂਜੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਇੱਥੋਂ ਦੇ ਇਤਿਹਾਸਕ ਗੁਰੂਦਵਾਰਿਆਂ ਵਿਖੇ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਤੇ ਅੱਜ ਸ਼ਹੀਦੀ ਮੇਲੇ ਦੇ ਆਖਰੀ ਦਿਨ ਵੀ ਭਾਰੀ ਗਿਣਤੀ ‘ਚ ਸੰਗਤਾਂ ਦੇ ਪੁੱਜਣ ਦੀ ਪੂਰੀ ਉਮੀਦ ਹੈ।