ਬਾਲੀਵੁੱਡ ਵਿੱਚ ਹੁਣ ਦੇਸੀ ਕਹਾਣੀਆਂ ਦਾ ਦੌਰ ਚੱਲ ਰਿਹਾ ਹੈ। ਹਰ ਹਫਤੇ ਇੱਕ ਨਾ ਇੱਕ ਅਜਿਹੀ ਫਿਲਮ ਆ ਰਹੀ ਹੈ ਜੋ ਦੇਸੀ ਪਨ ਦੇ ਰੰਗ ਵਿੱਚ ਰੰਗੀ ਹੋਵੇ ਅਤੇ ਸਾਨੂੰ ਅਸਲੀ ਭਾਰਤ ਦੇ ਕਰੀਬ ਲੈ ਕੇ ਆਉਂਦੀ ਹੈ। ਇਹ ਸਫਰ ਅਕਸ਼ੇ ਕੁਮਾਰ ਦੀ 'ਟਾਇਲਟ ਇੱਕ ਪ੍ਰੇਮ ਕਥਾ' ਤੋਂ ਹੁੰਦੇ ਹੋਏ 'ਬਰੇਲੀ ਕੀ ਬਰਫੀ', ਬਾਬੂਮੋਸ਼ਾਏ ਬੰਦੂਕਬਾਜ਼ ਦੇ ਨਾਲ ਹੁੰਦਾ ਹੋਇਆ ਇਸ ਹਫਤੇ ਰਿਲੀਜ਼ ਹੋਈ 'ਸ਼ੁਭ ਮੰਗਲ ਸਾਵਧਾਨ' ਤੱਕ ਆ ਗਿਆ ਹੈ।
ਮਹਿਲਾਵਾਂ ਦੇ ਖੁੱਲੇ ਟਾਇਲਟ ਤੋਂ ਲੈ ਕੇ ਉੱਤਰ ਪਰਦੇਸ਼ ਦੇ ਸ਼ੂਟਰ ਦੀ ਕਹਾਣੀਆਂ ਤੋਂ ਹੁੰਦੇ ਹੋਏ ਸਾਡੇ ਮਰਦਾਂ ਵਾਲੀ ਸਮੱਸਿਆਂ ਤੱਕ ਪਹੁੰਚ ਜਾਂਦੀਆਂ ਹਨ। ਇੱਕ ਵਾਰ ਫਿਰ ਬਾਲੀਵੁੱਡ ਨੇ ਬਹੁਤ ਹੀ ਸਿੰਪਲ ਚੀਜਾਂ ਦੇ ਜ਼ਰੀਏ ਕਹਾਣੀ ਪੇਸ਼ ਕੀਤੀ ਹੈ। ਇਹ ਇੱਕ ਅਜਿਹੀ ਸਮੱਸਿਆ ਹੈ ਜਿਸਦੇ ਬਾਰੇ ਮਰਦ ਗੱਲ ਕਰਨ ਦੇ ਬਾਰੇ ਸੋਚ ਵੀ ਨਹੀਂ ਸਕਦੇ ,ਉਸ ਦੇ ਫਿਲਮ ਬਣਾ ਦੇਣਾ ਚੰਗੀ ਸ਼ੁਰੂਆਤ ਹੈ। ਹਾਸਿਆਂ ਦੇ ਨਾਲ ਫਿਲਮ ਮੈਸੇਜ ਦੇਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਸਾਬਿਤ ਹੁੰਦੀ ਹੈ। ਇਹ ਕਹਾਣੀ ਮੁਦਿਤ ਅਤੇ ਸੁਗੰਦਾ ਦੀ ਹੈ।
ਦੋਵੇਂ ਦਿੱਲੀ ਦੇ ਰਹਿਣ ਵਾਲੇ ਹਨ। ਦੋਵਾਂ ਦੇ ਵਿੱਚ ਰਿਸ਼ਤਾ ਕਾਇਮ ਹੁੰਦਾ ਹੈ। ਇਸ ਸਭ ਦੇ ਵਿੱਚ ਮੁਦਿਤ ਨੂੰ ਮੇਲ ਪਰਫਾਰਮੈਂਸ ਅਨਜਾਈਟੀ ਦੀ ਸਮੱਸਿਆ ਸਾਹਮਣੇ ਆਉਂਦੀ ਹੈ ।ਇਹ ਉਦੋਂ ਪਤਾ ਚਲਦਾ ਹੈ ਕਿ ਜਦੋਂ ਕਈ ਮੌਕਿਆਂ ਤੇ ਸੁਦਿਤ ਅਤੇ ਸੁਗੰਦਾ ਕਰੀਬ ਆਉਣ ਦੀ ਕੋਸ਼ਿਸ਼ ਕਰਦੇ ਹਨ। ਮੁਦਿਤ ਸੁਗੰਦਾ ਨੂੰ ਨਿਰਾਸ਼ ਕਰਦਾ ਹੈ। ਇਸ ਤਰ੍ਹਾਂ ਜਦੋਂ ਮੁਦਿਤ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਸੁਗੰਦਾ ਦੇ ਘਰ ਵਾਲੇ ਵਿਆਹ ਤੋਂ ਮਨਾ ਕਰ ਦਿੰਦੇ ਹਨ।
ਪਰ ਮੁਦਿਤ ਨੂੰ ਵਿਆਹ ਕਰਨਾ ਹੈ ਕੇਵਲ ਸੰਗੁਦਾ ਦੇ ਨਾਲ । ਇੱਥੇ ਸੁਗੰਦਾ ਹਰ ਮੌਕੇ ਤੇ ਮੁਦਿਤ ਦਾ ਸਾਥ ਦਿੰਦੀ ਹੈ ਅਤੇ ਉਸ ਦੀ ਤਾਕਤ ਬਣਦੀ ਹੈ। ਇਹ ਫਿਲਮ 2013 ਵਿੱਚ ਆਈ ਤਮਿਲ ਫਿਲਮ 'ਕਲਿਆਣ ਸਮਾਇਲ ਸਾਧਮ' ਦੀ ਰੀਮੇਕ ਹੈ । ਆਰ.ਐਸ.ਪ੍ਰਸਨਨਾ ਨੇ ਇਸਦੇ ਤਮਿਲ ਸੰਸਕਰਨ ਨੂੰ ਵੀ ਡਾਇਰੈਕਟ ਕੀਤਾ ਹੈ।ਕਹਾਣੀ ਵਿੱਚ ਇਹ ਗੱਲ ਖਟਖਟਾਉਂਦੀ ਹੈ ਕਿ ਫਿਲਮ ਇੱਕ ਪੁਆਇੰਟ ਤੇ ਆ ਕੇ ਆਪਣੇ ਵਿਸ਼ੇ ਤੋਂ ਭਟਕ ਜਾਂਦੀ ਹੈ। ਫਿਲਮ ਦਾ ਫਰਸਟ ਹਾਫ ਕਾਮੇਡੀ ਦੇ ਨਾਲ ਭਰਿਆ ਹੋਇਆ ਹੈ ਤਾਂ ਦੂਜਾ ਥੋੜਾ ਗੰਭੀਰ ਹੈ।
ਮੁਦਿਤ ਦੇ ਰੋਲ ਵਿੱਚ ਆਯੁਸ਼ਮਾਨ ਖੁਰਾਨਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਇਸ ਤਰ੍ਹਾਂ ਦੇ ਲਈ ਪਰਫੈਕਟ ਚੁਆਈਸ ਹੈ। ਦੇਸੀ ਕਿਰਦਾਰਾਂ ਵਿੱਚ ਇਸ ਕਦਰ ਰਚ-ਬਸ ਜਾਂਦੇ ਹਨ ,ਹੋ ਹਰ ਕਲਾਕਾਰ ਦੇ ਬਸ ਦੀ ਗੱਲ ਨਹੀਂ ਹੁੰਦੀ ਫਿਰ ਭੂਮੀ ਪਾਡਨੇਕਰ ਤਾਂ ਆਪਣੀ ਪਹਿਲੀ ਫਿਲਮ ਤੋਂ ਹੀ ਦੇਸੀ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ।
ਚਾਹੇ ਉਹ ਓਵਰਵੇਟ ਲੜਕੀ ਦਾ 'ਦਮ ਲਗਾ ਕੇ ਹਈਸ਼ਾ' ਹੋ ਜਾਂ 'ਟਾਇਲਟ ਇੱਕ ਪ੍ਰੇਮ ਕਥਾ' ਆਪਣੇ ਹੱਕਾਂ ਦੇ ਲਈ ਜਾਗਰੂਕ ਬਹੂ, ਸੁਗੰਦਾ ਦੇ ਕਿਰਦਾਰ ਵਿੱਚ ਜਾਨ ਪਾ ਦਿੰਦੀ ਹੈ ਅਤੇ ਜਦੋਂ ਵੀ ਮੁਦਿਤ ਅਤੇ ਸੁੰਗਦਾ ਸਕ੍ਰੀਨ ਤੇ ਆਉਂਦੇ ਹਨ ਤਾਂ ਮਜ਼ਾ ਆ ਜਾਂਦਾ ਹੈ।