ਗੱਡੀਆਂ ਰੋਕ ਕਿੰਨਰਾਂ ਨੇ ਕੀਤਾ ਬੇਇੱਜ਼ਤ, ਪੁਲਿਸ ਅਫ਼ਸਰ ਵੀ ਖੜੇ ਰਹੇ ਨਾਲ

ਖਾਸ ਖ਼ਬਰਾਂ

ਆਗਰਾ: ਇੱਥੋਂ ਦੇ ਥਾਣੇ ਸ਼ਾਹਗੰਜ ਦੇ ਖੇਰਿਆ ਮੋੜ ਚੁਰਾਹੇ 'ਤੇ ਹੈਲਮੈੱਟ ਦੇ ਬਿਨਾਂ ਨਿਕਲਣਾ ਲੋਕਾਂ ਨੂੰ ਭਾਰੀ ਪੈ ਗਿਆ। ਬਿਨਾਂ ਹੈਲਮੈੱਟ ਦੇ ਵਾਹਨ ਚਾਲਕਾਂ ਨੂੰ ਕਿੰਨਰਾਂ ਨੇ ਜੱਮ ਕੇ ਬੇਇੱਜ਼ਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਨਾਅਰਾ ਲਗਾਇਆ ਕਿ ਹੈਲਮੈੱਟ ਲਗਾਓ ਜਿੰਦਗੀ ਬਚਾਓ। ਇਸ ਪ੍ਰੋਗਰਾਮ 'ਚ ਪੁਲਿਸ ਵੀ ਉਨ੍ਹਾਂ ਦੇ ਨਾਲ ਰਹੀ। ਇਸਦੇ ਲਈ ਸਿਟੀ ਐਸਪੀ ਨੇ ਕਿੰਨਰ ਸਮਾਜ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। 

ਕਿੰਨਰਾਂ ਦਾ ਸਟਾਇਲ ਦੇਖਣ ਲਈ ਲੱਗੀ ਰਹੀ ਭੀੜ

ਦੱਸ ਦਈਏ ਕਿ ਕਿੰਨਰ ਸਮਾਜ ਦਾ ਪਿਛਲੇ 15 ਦਿਨ ਤੋਂ ਖੇਰਿਆ ਮੋੜ ਸਥਿਤ ਮਿਲਣ ਬਗੀਚੀ 'ਚ ਮਹਾਂਸੰਮੇਲਨ ਚੱਲ ਰਿਹਾ ਹੈ। ਬੁੱਧਵਾਰ ਦੀ ਸ਼ਾਮ ਕਰੀਬ 5 ਵਜੇ ਕਿੰਨਰਾਂ ਨੇ ਹੈਲਮੈੱਟ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਰੈਲੀ ਕੱਢੀ। ਇਸ ਦੌਰਾਨ ਕਿੰਨਰਾਂ ਨੇ ਟੋਲੀਆਂ ਬਣਾ ਕੇ ਬਿਨਾਂ ਹੈਲਮੈੱਟ ਡਰਾਈਵ ਕਰ ਰਹੇ ਵਾਹਨ ਚਾਲਕਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਫੜ੍ਹ ਕੇ ਤਾੜੀਆਂ ਵਜਾਉਂਦੇ ਹੋਏ ਉਨ੍ਹਾਂ ਨੂੰ ਗਲ੍ਹ ਨਾਲ ਲਗਾਉਂਦੇ ਸਨ ਅਤੇ ਸਮਝਾਉਂਦੇ ਸਨ। 

ਕਿੰਨਰਾਂ ਦਾ ਇਹ ਸਟਾਈਲ ਦੇਖਣ ਲਈ ਉੱਥੇ ਲੋਕਾਂ ਦੀ ਭੀੜ ਲੱਗ ਗਈ ਅਤੇ ਉਨ੍ਹਾਂ ਨੂੰ ਲੋਕ ਮੋਬਾਇਲ 'ਚ ਕੈਦ ਕਰਨ ਲੱਗੇ। ਇਸ ਅਭਿਆਨ 'ਚ ਉਨ੍ਹਾਂ ਦੇ ਨਾਲ ਆਗਰਾ ਪੁਲਿਸ ਵੀ ਸ਼ਾਮਿਲ ਰਹੀ। ਆਪਣੇ ਆਪ ਐਸਪੀ ਸਿਟੀ ਕੁੰਵਰ ਅਨੁਪਮ ਸਿੰਘ ਵੀ ਉਨ੍ਹਾਂ ਦਾ ਸਾਥ ਦੇਣ ਉੱਥੇ ਪੁੱਜੇ ਸਨ। ਕਿੰਨਰ ਹਰੀਆ ਬਾਈ ਨੇ ਦੱਸਿਆ, ਬਾਇਕ ਚਲਾਉਂਦੇ ਸਮੇਂ ਹੈਲਮੈੱਟ ਲਗਾਉਣਾ ਜਰੂਰੀ ਹੈ, ਕਿਉਕਿ ਦੁਰਘਟਨਾ ਵਿੱਚ ਜ਼ਿਆਦਾਤਰ ਮੌਤਾਂ ਇਸ ਕਾਰਨ ਹੁੰਦੀਆਂ ਹੈ। 

ਕੀ ਕਹਿੰਦੇ ਹਨ ਪੁਲਿਸ ਅਧਿਕਾਰੀ 

ਐਸਪੀ ਸਿਟੀ ਕੁੰਵਰ ਅਨੁਪਮ ਸਿੰਘ ਨੇ ਦੱਸਿਆ, ਐਸਐਸਪੀ ਆਗਰੇ ਦੇ ਨਿਰਦੇਸ਼ 'ਤੇ ਇਹ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿੱਚ ਹਰ ਸਮਾਜ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਅੱਜ ਟਰਾਂਸਜੈਂਡਰਜ਼ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤਾ ਦੀ ਬਾਇਕ ਚਲਾਉਂਦੇ ਸਮੇਂ ਹੈਲਮੈੱਟ ਜ਼ਰੂਰ ਪਾਓ। ਸਾਡੀ ਵੀ ਇਹੀ ਅਪੀਲ ਹੈ, ਤਾਂਕਿ ਲੋਕ ਸੁਰੱਖਿਅਤ ਰਹੇ।