ਗੌਂਡਰ ਦਾ ਪਰਿਵਾਰ ਹੋਇਆ ਪ੍ਰੇਮਾ ਲਾਹੌਰੀਆ ਦੀ ਅੰਤਿਮ ਅਰਦਾਸ 'ਚ ਸ਼ਾਮਲ

ਖਾਸ ਖ਼ਬਰਾਂ

ਕੁਝ ਦਿਨ ਪਹਿਲਾਂ ਰਾਜਸਥਾਨ ਬਾਰਡਰ 'ਤੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਪ੍ਰੇਮਾ ਲਾਹੌਰੀਆ ਦੀ ਕੱਲ ਜਲੰਧਰ ਵਿਚ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਵਿੱਕੀ ਗੌਂਡਰ ਦੇ ਪਰਿਵਾਰ ਵਾਲੇ ਵੀ ਪਹੁੰਚੇ।

ਅੰਤਿਮ ਅਰਦਾਸ ਤੋਂ ਬਾਅਦ ਪ੍ਰੇਮਾ ਲਾਹੌਰੀਆ ਤੇ ਵਿੱਕੀ ਗੌਂਡਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਏ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਪੁਲਿਸ ਨੇ ਫਰਜ਼ੀ ਮੁਕਾਬਲੇ ਵਿਚ ਧੋਖੇ ਨਾਲ ਮਾਰਿਆ ਹੈ। 

ਉਹ ਮੁੱਖ ਧਾਰਾ 'ਚ ਮੁੜ ਪਰਤਣਾ ਚਾਹੁੰਦੇ ਸਨ ਪਰ ਪੁਲਿਸ ਨੇ ਝਾਂਸੇ ਵਿਚ ਲੈ ਕੇ ਐਨਕਾਊਂਟਰ ਕਰ ਦਿੱਤਾ। ਪ੍ਰੇਮਾ ਲਾਹੌਰੀਆ ਤੇ ਵਿੱਕੀ ਗੌਂਡਰ ਦੇ ਪਰਿਵਾਰਾਂ ਨੇ ਫਰਜ਼ੀ ਐਨਕਾਊਂਟਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।