ਘਰ 'ਚ ਘੁੱਸੇ ਲੁਟੇਰਿਆ ਨੇ ਗੰਨ ਪੁਆਇੰਟ 'ਤੇ ਲੁੱਟਿਆਂ ਡੇਢ ਕਰੋੜ ਦਾ ਸੋਨਾ,ਸੀਸੀਟੀਵੀ ਫੁਟੇਜ ਵੀ ਲੈ ਗਏ ਨਾਲ ..

ਖਾਸ ਖ਼ਬਰਾਂ

ਚਾਰ ਨਕਾਬਪੋਸ਼ ਲੁਟੇਰਿਆਂ ਨੇ ਮੰਗਲਵਾਰ ਰਾਤ ਸੈਕਟਰ-33 ਦੀ ਕੋਠੀ ਵਿੱਚ ਘੁੱਸ ਕੇ ਕਰੀਬ ਡੇਢ ਕਰੋੜ ਦੀ ਜਵੈਲਰੀ ਲੁੱਟ ਲਈ ਹੈ। ਲੁਟੇਰਿਆਂ ਨੇ ਗੰਨ ਦੀ ਨੋਕ ਉੱਤੇ ਇਸ ਲੁੱਟ ਨੂੰ ਅੰਜਾਮ ਦਿੱਤਾ। ਲੁਟੇਰੇ ਸੀਸੀਟਵੀ ਦੀ ਫੁਟੇਜ ਵੀ ਨਾਲ ਲੈ ਗਏ। ਲੁੱਟ ਸਮੇਂ ਅਜਿਤ ਜੈਨ ਦੀ ਪਤਨੀ, ਬੇਟੀ ਤੇ ਨੌਕਰ ਮੌਜੂਦ ਸਨ।

ਅਜਿਤ ਦਾ ਲਾਲੜੂ ਵਿੱਚ ਕੋਲਡ ਸਟੋਰ ਸੀ ਤੇ ਵਾਰਦਾਤ ਸਮੇਂ ਉਹ ਘਰ ਤੋਂ ਬਾਹਰ ਸੀ। ਘਰ ਵਿੱਚ ਮਾਲੀ ਤੇ ਗਾਰਡ ਵੀ ਰਹਿੰਦੇ ਹਨ ਪਰ ਵਾਰਦਾਤ ਸਮੇਂ ਉਹ ਵੀ ਮੌਜੂਦ ਨਹੀਂ ਸਨ।