ਅਬੋਹਰ, 16 ਮਾਰਚ (ਤੇਜਿੰਦਰ ਸਿੰਘ ਖ਼ਾਲਸਾ) : ਅਬੋਹਰ ਮਲੋਟ ਰੋਡ 'ਤੇ ਬਣੀ ਘਿਉ ਫ਼ੈਕਟਰੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਜਿਸ ਨੂੰ ਬੁਝਾਉਣ ਲਈ ਅੱਧਾ ਦਰਜ਼ਨ ਸ਼ਹਿਰ ਦੀਆਂ ਫ਼ਾਇਰ ਬਿਗ੍ਰੇਡ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਅੱਗ ਦੀ ਘਟਨਾ ਵਿਚ ਕਰੋੜਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪ੍ਰਸਿੱਧ ਵਪਾਰੀ ਆਰ.ਡੀ ਗਰਗ ਦੀ ਮਲੋਟ ਰੋਡ 'ਤੇ ਸਥਿਤ ਘਿਉ ਫ਼ੈਕਟਰੀ ਵਿਚ ਅੱਜ ਸਵੇਰੇ 5 ਵਜੇ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਫ਼ੈਕਟਰੀ ਵਿਚ ਰੱਖਿਆ ਘਿਉ ਤੇ ਮਸ਼ੀਨਰੀ ਧੂੰ-ਧੂੰ ਕੇ ਸੜਨ ਲੱਗੀ। ਅੱਗ ਇੰਨੀ ਭਿਆਨਕ ਸੀ ਕਈ ਕਿਲੋਮੀਟਰ ਤਕ ਅੱਗ ਦਾ ਧੂੰਆਂ ਨਜ਼ਰੀਂ ਆ ਰਿਹਾ ਸੀ।