ਨਵੀਂ ਦਿੱਲੀ: ਮਵੇਸ਼ੀਆਂ ਦੇ ਗੋਬਰ ਅਤੇ ਕੂੜੇ ਨੂੰ ਜੇਕਰ ਤੁਸੀਂ ਬੇਕਾਰ ਚੀਜ਼ ਸਮਝਦੇ ਹੋ, ਤਾਂ ਤੁਹਾਨੂੰ ਇਹ ਸੋਚ ਬਦਲਣੀ ਚਾਹੀਦੀ ਹੈ। ਕਿਉਂਕਿ, ਗੋਬਰ ਅਤੇ ਕੂੜੇ ਤੋਂ ਵੀ ਕਮਾਈ ਕੀਤੀ ਜਾ ਸਕਦੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ' ਚ ਇਸਦਾ ਜ਼ਿਕਰ ਕੀਤਾ ਹੈ। ਪੀਐਮ ਨੇ ਕਿਹਾ ਕਿ ਸਰਕਾਰ ਦੀ 'ਗੋਬਰ ਧਨ ਸਕੀਮ' ਦੇ ਜ਼ਰੀਏ ਬੇਕਾਰ ਨੂੰ ਐਨਰਜੀ 'ਚ ਬਦਲ ਕੇ ਇਸਨੂੰ ਕਮਾਈ ਦਾ ਜ਼ਰੀਆ ਬਣਾਇਆ ਜਾ ਸਕਦਾ ਹੈ।