ਨਵੀਂ ਦਿੱਲੀ : ਦੇਸ਼ ਦੇ ਨਾਲ ਦੁਨੀਆ ਭਰ ਵਿਚ ਕਈ ਯੂਜ਼ਰਸ ਗੂਗਲ ਤੋਂ ਪੈਸਾ ਕਮਾ ਰਹੇ ਹਨ। ਇਸ ਦੀ ਖ਼ਾਸ ਗੱਲ ਇਹ ਹੈ ਕਿ ਗੂਗਲ ਤੁਹਾਨੂੰ ਡਾਲਰ ਵਿਚ ਪੈਸਾ ਦਿੰਦਾ ਹੈ, ਯਾਨੀ ਤੁਸੀਂ ਭਾਰਤ ਵਿਚ ਹੋ ਤਾਂ ਫਿਰ ਡਾਲਰ ਵਿਚ ਮਿਲਣ ਵਾਲਾ ਪੈਸਾ ਰੁਪਏ ਵਿਚ ਕਈ ਗੁਣਾ ਹੋ ਜਾਂਦਾ ਹੈ। ਗੂਗਲ ਦੀ ਇੱਕ ਕੰਪਨੀ ਹੈ ਐਡਸੈਂਸ। ਇਸ ਕੰਪਨੀ ਦਾ ਦੁਨੀਆ ਵਿਚ ਸਭ ਤੋਂ ਵੱਡਾ ਅਤੇ ਜ਼ਿਆਦਾ ਪੈਸੇ ਦੇਣ ਵਾਲਾ ਐਡਸ ਨੈੱਟਵਰਕ ਹੈ।
ਯਾਨੀ ਤੁਹਾਡੇ ਕੀਤੇ ਗਏ ਕੰਮ ‘ਤੇ ਇਹ ਐਡਜ਼ ਦਿੰਦਾ ਹੈ ਅਤੇ ਉਸ ਐਡਜ਼ ਤੋਂ ਕੰਪਨੀ ਦੇ ਨਾਲ ਤੁਹਾਡੀ ਵੀ ਕਮਾਈ ਹੁੰਦੀ ਹੈ। ਲੋਕ ਇਸ ਤੋਂ ਲੱਖਾਂ ਰੁਪਏ ਕਮਾ ਰਹੇ ਹਨ, ਉਹ ਵੀ ਘਰ ਬੈਠੇ। ਦਰਅਸਲ ਐਡਸੈਂਸ ਗੂਗਲ ਦੀਆਂ ਦੂਜੀਆਂ ਕੰਪਨੀਆਂ ਜਿਵੇਂ ਯੂ ਟਿਊਬ, ਬਲੌਗ ਵੈਬਸਾਈਟ ‘ਤੇ ਐਡਜ਼ ਲਿਆਉਣ ਦਾ ਕੰਮ ਕਰਦੀ ਹੈ। ਅਜਿਹੇ ਵਿਚ ਜਦੋਂ ਤੁਹਾਡੇ ਵੀਡੀਓ ਜਾਂ ਆਰਟੀਕਲ ‘ਤੇ ਯੂਜ਼ਰਸ਼ ਦੀ ਗਿਣਤੀ ਵਧਣ ਲੱਗਦੀ ਹੈ ਤਾਂ ਤੁਹਾਡੀ ਕਮਾਈ ਸ਼ੁਰੂ ਹੋ ਜਾਂਦੀ ਹੈ।