ਗੋਰਖ਼ਪੁਰ 'ਚ ਭਾਜਪਾ ਨੂੰ ਪਿਛੜਦੀ ਦੇਖ ਡੀਐੱਮ ਨੇ ਨਤੀਜਿਆਂ ਦਾ ਐਲਾਨ ਰੋਕਿਆ, ਚੋਣ ਕਮਿਸ਼ਨ ਭੜਕਿਆ

ਗੋਰਖ਼ਪੁਰ : ਸਥਾਨਕ ਲੋਕ ਸਭਾ ਸੀਟ 'ਤੇ ਹੋਈ ਉਪ ਚੋਣ ਦੀ ਗਿਣਤੀ ਜਾਰੀ ਹੈ। ਭਾਜਪਾ ਉਮੀਦਵਾਰ ਉਪੇਂਦਰ ਸ਼ੁਕਲ ਪਹਿਲੇ ਦੌਰ ਦੀ ਗਿਣਤੀ ਤੋਂ ਬਾਅਦ ਅੱਗੇ ਚੱਲ ਰਹੇ ਸਨ ਪਰ ਦੂਜੇ ਦੌਰ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਭਾਜਪਾ ਜਿਵੇਂ ਹੀ ਪਿਛੜੀ ਤਾਂ ਜ਼ਿਲ੍ਹੇ ਦੇ ਡੀਐੱਮ ਰੌਤੇਲਾ ਨੇ ਨਤੀਜਿਆਂ ਦਾ ਐਲਾਨ ਹੀ ਰੋਕ ਦਿੱਤਾ। 



ਗੋਰਖ਼ਪੁਰ ਵਿਚ ਅੱਠ ਤੋਂ 10 ਦੌਰ ਦੇ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਪਰ ਸਵਾਲ ਉਠਣ ਦੇ ਬਾਵਜੂਦ ਡੀਐੱਮ ਨੇ ਸਿਰਫ਼ ਚਾਰ ਦੌਰ ਦੇ ਨਤੀਜੇ ਐਲਾਨ ਕੀਤੇ। ਇਸ ਨਾਲ ਪਹਿਲਾਂ ਗੋਰਖ਼ਪੁਰ ਦੀ ਵੋਟਿੰਗ ਗਿਣਤੀ ਵਿਚ ਭਾਜਪਾ ਉਮੀਦਵਾਰ ਪਿਛੜਨ ਲੱਗਿਆ ਤਾਂ ਵੋਟਿੰਗ ਗਿਣਤੀ ਕੇਂਦਰ ਦੇ ਅੰਦਰ ਮੀਡੀਆ ਦੀ ਐਂਟਰੀ 'ਤੇ ਹੀ ਪ੍ਰਸ਼ਾਸਨ ਨੇ ਰੋਕ ਦਿੱਤੀ।



ਅੱਠ ਦੌਰ ਦੀ ਗਿਣਤੀ ਪੂਰੀ ਹੋ ਜਾਣ ਤੋਂ ਬਾਅਦ ਸਿਰਫ਼ ਪਹਿਲੇ ਦੌਰ ਦੇ ਵੋਟਾਂ ਦੀ ਗਿਣਤੀ ਦੇ ਨਤੀਜੇ ਐਲਾਨ ਕੀਤੇ, ਜਦੋਂ ਕਿ ਦੂਜੇ ਦੌਰ ਦੇ ਨਤੀਜੇ ਵਿਚ ਹੀ ਸਪਾ ਉਮੀਦਵਾਰ ਪ੍ਰਵੀਨ ਨਿਸ਼ਾਦ ਭਾਜਪਾ ਦੇ ਉਪੇਂਦਰ ਸ਼ੁਕਲਾ ਤੋਂ ਅੱਗੇ ਨਿਕਲ ਗਏ ਸਨ।

ਗੋਰਖ਼ਪੁਰ ਉਪ ਚੋਣਾਂ ਦੇ ਨਤੀਜਿਆਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਦੋਂ ਮੀਡੀਆ ਨਹੀਂ ਦਿਤੀ ਤਾਂ ਸਵਾਲ ਉਠਣੇ ਸ਼ੁਰੂ ਹੋ ਗਏ। 



ਉਦੋਂ ਡੀਐੱਮ ਨੇ ਤਰਕ ਦਿਤਾ ਕਿ ਅਬਜ਼ਰਵਰ ਦੁਆਰਾ ਸਾਈਨ ਨਾ ਕੀਤੇ ਜਾਣ ਕਾਰਲ ਹੀ ਚੋਣ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਬਾਅਦ ਵਿਚ ਦਬਾਅ ਵਧਣ 'ਤੇ ਡੀਐੱਮ ਨੇ ਦੂਜੇ, ਤੀਜੇ ਅਤੇ ਚੌਥੇ ਦੌਰ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿਚ ਸਪਾ ਉਮੀਦਵਾਰ ਨੂੰ ਅੱਗੇ ਦੱਸਿਆ ਗਿਆ। ਡੀਐੱਮ ਰਾਜੀਵ ਰੌਤੇਲਾ ਨੇ ਪਹਿਲੇ ਦੌਰ ਦੀ ਗਿਣਤੀ ਦੇ ਨਤੀਜੇ ਦੱਸਦੇ ਹੋਏ ਕਿਹਾ ਕਿ ਅੱਠ ਤੋਂ ਨੌਂ ਦੌਰ ਦੀ ਗਿਣਤੀ ਹੋ ਚੁੱਕੀ ਹੈ ਪਰ ਕਿਹਾ ਕਿ ਐਲਾਨ ਵਿਚ ਲੰਬੀ ਪ੍ਰਕਿਰਿਆ ਹੁੰਦੀ ਹੈ। ਅਬਜ਼ਰਵਰ ਦੇ ਦਸਤਖ਼ਤਾਂ ਤੋਂ ਬਾਅਦ ਹੀ ਅਸੀਂ ਨਤੀਜੇ ਐਲਾਨ ਕਰਦੇ ਹਾਂ।