ਪੰਜਾਬ ਵਿਚ ਹਜਾਰਾ ਦੀ ਤਦਾਦ ਵਿਚ ਅਜਿਹੇ ਗਰੀਬ ਪਰਿਵਾਰ ਹਨ ਜਿੰਨਾ ਕੋਲ ਅਪਣੇ ਰਹਿਣ ਲਈ ਘਰ ਹੀ ਨਹੀ ਹਨ ਪਰ ਕਈ ਪਿੰਡਾ ਦੀਆਂ ਪਚਾਇੰਤਾ ਗਰੀਬਾ ਕੋਲੋ ਪਲਾਟ ਦਿਵਾਉਣ ਦੇ ਲਈ ਪੈਸੇ ਬਟੋਰ ਰਹੀਆਂ ਹਨ। ਇਸ ਤਰਾ ਦੀ ਤਾਜਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਗਲੱਵਟੀ ਵਿਖ ਜਿੱਥੇ 178 ਪਰਿਵਾਰ ਵੱਲੋ ਵੋਟਾ ਤੋ ਪਹਿਲਾ ਗਰੀਬ ਪਰਿਵਾਰਾ ਤੋ ਪੰਚਾਇੰਤ ਨੇ ਘਰਾ ਦੇ ਪਲਾਟਾ ਲਈ ਹਰ ਇੱਕ ਪਰਿਵਾਰ ਤੋ 12 ਸੋ ਰੁਪਏ ਦੇ ਹਿਸਾਬ ਨਾਲ ਇੱਕਠੇ ਕਰਨ ਦੇ ਇੰਲਜਾਮ ਲਗਾਏ ਹਨ।
ਪਰਿਵਾਰਾ ਪੰਚਾਇਤ ਤੇ ਦੋਸ ਲਗਾਏ ਹਨ ਕਿ ਪੰਚਾਇਤ ਨਾ ਤਾ ਪੈਸੇ ਵਾਪਸ ਕਰ ਰਹੀ ਹੈ ਅਤੇ ਨਾ ਹੀ ਪਲਾਟ ਦਿੱਤੇ ਜਾ ਰਹੇ ਹਨ। ਗਰੀਬ ਪਰਿਵਾਰਾ ਨੇ ਪੰਚਾਇਤ ਅਤੇ ਸਰਪੰਚ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਸਬੰਧੀ ਪਿੰਡ ਦੇ ਸਰੰਪਚ ਦੇ ਪਤੀ ਬਲਜਿੰਦਰ ਸਿੰਘ ਨੇ ਅਪਣੇ ਦੇ ਲੱਗੇ ਅਰੋਪਾ ਨੂੰ ਸਿਰੇ ਤੋ ਨਕਾਰ ਦਿੱਤਾ ਹੈ।
ਪਿੰਡ ਦੇ ਵਿਅਕਤੀ ਸਤਪਾਲ ਸਿੰਘ ਨੇ ਕਿਹਾ ਕਿ ਪਿੰਡ ਦੀ ਪਚਾਇੰਤ ਅਤੇ ਸਰਪੰਚ ਦੀ ਮਿਲੀ ਭੁਗਤ ਕਾਰਨ ਗਰੀਬਾ ਤੋ ਪੈਸੇ ਲਏ ਗਏ ਹਨ ਅਤੇ ਹੁਣ ਨਾ ਹੀ ਗਰੀਬਾ ਦੇ ਪੇਸੇ ਮੋੜ ਰਹੇ ਹਨ ਅਤੇ ਨਾ ਹੀ ਉਨਾ ਨੂੰ ਪਲਾਟ ਦੇ ਰਹੇ ਹਨ।
ਪੰਚਾਇਤ ਵੱਲੋ ਕਾਰਵਾਈ ਰਜਿਸਟਰ ਵਿਚ ਪਲਾਟਾ ਦਾ ਮਤਾ ਤਾ ਪਾਇਆ ਹੋਇਆ ਹੈ ਪਰ ਗਰੀਬ ਪਰਿਵਾਰਾ ਨੂੰ ਪਲਾਟ ਨਹੀ ਦਿੱਤੇ ਗਏ।ਪੀੜਤ ਅੋਰਤ ਭਗਵੰਤ ਕੌਰ ਨੇ ਕਿਹਾ ਕਿ ਸਾਡੇ ਕੋਲੋ ਪਲਾਟਾ ਦੇ ਨਾਮ ਤੇ ਪੈਸੇ ਲਏ ਗਏ ਹਨ ਅਤੇ ਗਰੀਬਾ ਦੇ ਨਾਲ ਧੋਖਾ ਧੜੀ ਕੀਤੀ ਗਈ ਹੈ ਇਸ ਲਈ ਪੰਚਾਇਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਦੇ ਇੱਕ ਵਿਅਕਤੀ ਹਰਬੰਸ ਸਿੰਘ ਨੇ ਦੋਸ਼ੀਆਂ ਨੂੰ 20 ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਉੱਧਰ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਨੇ ਕਿਹਾ ਕਿ ਪਿੰਡ ਦੇ ਲੋਕਾਂ ਤੋਂ 200 ਰੁਪਏ ਐਫੀਡੈਫਿਟ ਖ਼ਰਚਾ ਲਿਆ ਗਿਆ ਸੀ ਪਰ ਜੋ 12 ਸੋ ਰੁਪਏ ਦੇ ਇਲਜਾਮ ਲਗਾਏ ਗਏ ਹਨ ਉਹ ਬੇਬੁਨਿਆਦ ਹਨ।ਮਾਮਲੇ ਬਾਰੇ ਨਾਭਾ ਦੇ ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।