ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ 1.1 ਅਰਬ ਡਾਲਰ ਵਿੱਚ ਖ਼ਰੀਦਣ ਦਾ ਨਿਰਣਾ ਲਿਆ ਹੈ। ਗੂਗਲ ਨੇ ਆਪਣੇ ਪਿਕਸਲ ਫ਼ੋਨ ਦੇ ਨਿਰਮਾਣ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਦੋਵੇਂ ਕੰਪਨੀਆਂ ਨੇ ਬਿਆਨ ਵਿੱਚ ਦੱਸਿਆ ਹੈ ਕਿ ਇਸ ਸੌਦੇ ਵਿੱਚ ਗੂਗਲ ਦੇ ਪਿਕਸਲ ਸਮਾਰਟਫ਼ੋਨ ‘ਤੇ ਕੰਮ ਕਰਨ ਵਾਲੇ ਐਚ.ਟੀ.ਸੀ. ਦੇ ਕਰਮਚਾਰੀ ਤੇ ਇੰਜੀਨੀਅਰ ਸ਼ਾਮਿਲ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ HTC ਨੂੰ ਗੂਗਲ ਵੱਲੋਂ 1.1 ਅਰਬ ਡਾਲਰ ਕੈਸ਼ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੂਗਲ ਨੂੰ HTC ਦੇ ਕਈ ਤਕਨੀਕਾਂ ਦੇ ਹੱਕ ਵੀ ਮਿਲ ਜਾਣਗੇ। ਬਿਆਨ ਤੋਂ ਅਜਿਹਾ ਲਗਦਾ ਹੈ ਕਿ HTC ਦੇ ਮਾਹਿਰ ਇੰਜੀਨੀਅਰਾਂ ਦੀ ਟੀਮ ਦੇ ਕੰਮ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ। ਗੂਗਲ ਦਾ ਇਹ ਨਿਵੇਸ਼ ਇਹ ਜਤਾਉਂਦਾ ਹੈ ਕਿ ਤਕਨੀਕ ਤੇ ਨਵੀਆਂ ਖੋਜਾਂ ਕਰਨ ਵਿੱਚ ਤਾਇਵਾਨ ਕਿਤੇ ਅੱਗੇ ਹੈ।