ਗੁਜਰਾਤ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਖਾਸ ਖ਼ਬਰਾਂ

ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ 'ਚ 182 ਸੀਟਾਂ 'ਤੇ ਚੋਣਾਂ ਹੋਣਗੀਆਂ ਤੇ ਚਾਰ ਕਰੋੜ 33 ਲੱਖ ਵੋਟਰ ਮਤਦਾਨ ਕਰਨਗੇ। ਗੁਜਰਾਤ 'ਚ ਦੋ ਪੜਾਵਾਂ ਤਹਿਤ ਵੋਟਾਂ ਹੋਣਗੀਆਂ। 9 ਤੇ 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ।