ਗੁਰਦਾਸ ਮਾਨ ਨੇ ਕੁਝ ਇਸ ਤਰ੍ਹਾਂ ਦਿਤੀ ਸ਼੍ਰੀ ਦੇਵੀ ਨੂੰ ਸ਼ਰਧਾਂਜਲੀ

ਸ਼੍ਰੀ ਦੇਵੀ ਦੇ ਅਚਾਨਕ ਦੁਨੀਆਂ ਨੂੰ ਅਲਵਿਦਾ ਕਹਿਣ ਮਗਰੋਂ ਜਿਥੇ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਬਾਲੀਵੁੱਡ ਸਨਾਟੇ 'ਚ ਹੈ। ਉਥੇ ਹੀ ਦੁਨੀਆ ਭਰ ਦੇ ਵਿਚ ਉਹਨਾਂ ਦੇ ਫੈਨਸ ਵੀ ਦੁੱਖ 'ਚ ਡੁੱਬੇ ਹੋਏ ਹਨ। 

ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਸ਼੍ਰੀ ਦੇਵੀ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਿਹਾ ਹੈ।

ਸ਼੍ਰੀ ਦੇਵੀ ਦੀ ਮੌਤ ਤੋਂ ਬਾਅਦ ਜਿਥੇ ਬਾਲੀਵੁੱਡ ਸਿਤਾਰੇ ਉਹਨਾਂ ਨੂੰ ਯਾਦ ਕਰ ਰਿਹਾ ਹੈ। ਉਥੇ ਹੀ ਪਾਲੀਵੁੱਡ ਵਿਚ ਵੀ ਸ਼੍ਰੀ ਦੇਵੀ ਦੀ ਮੌਤ ਦਾ ਗਮ ਦੇਖਿਆ ਜਾ ਸਕਦਾ ਹੈ। 

ਜਿਥੇ ਕਈ ਸਿਤਾਰਿਆਂ ਨੇ ਉਹਨਾ ਨੂੰ ਤਸਵੀਰਾਂ ਸਾਂਝੀਆਂ ਕਰਕੇ ਯਾਦ ਕੀਤਾ। ਉਥੇ ਹੀ ਪੰਜਾਬੀ ਸੰਗੀਤ ਜਗਤ ਦੇ ਉਘੇ ਗਾਇਕ ਗੁਰਦਾਸ ਮਾਨ ਨੇ ਵੀ ਆਪਣੇ ਤਰੀਕੇ ਨਾਲ ਬਾਲੀਵੁੱਡ ਦੀ ਚਾਂਦਨੀ ਨੂੰ ਸ਼ਰਧਾਂਜਲੀ ਦਿੰਦਿਆਂ ਇੱਕ ਈਵੈਂਟ ਦੇ ਵਿਚ ਛੱਲਾ ਗੀਤ ਗਾਉਦਿਆਂ ਸ਼ਰਧਾਂਜਲੀ ਦਿੱਤੀ ਅਤੇ ਸ਼੍ਰੀ ਦੇਵੀ ਦੀ ਅਦਾਕਾਰੀ ਅਤੇ ਖੂਬਸੂਰਤੀ ਦੀ ਤਰੀਫ ਕੀਤੀ। 

ਜਿਸਦੇ ਲਈ ਲੋਕਾਂ ਦਾ ਭਾਰੀ ਜਮਾਵੜਾ ਸ਼੍ਰੀ ਦੇਵੀ ਨੂੰ ਦੇਖਣ ਦੇ ਲਈ ਲੱਗਣਾ ਸ਼ੁਰੂ ਹੋ ਗਿਆ ਹੈ ਜਿੰਨਾ ਦੇ ਵਿਚ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਵੀ ਸ਼ਾਮਿਲ ਹਨ।