ਤਰਨਤਾਰਨ : ਸਥਾਨਕ ਥਾਣਾ ਸਦਰ ਅਧੀਨ ਪੈਂਦੇ ਗੁਰਦੁਆਰਾ ਬਾਬਾ ਜੋਗੀ ਪੀਰ 'ਤੇ ਅੱਜ ਸਵੇਰੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਗੁਰਦੁਆਰਾ ਲੋਕਲ ਕਮੇਟੀ ਤੇ ਪਿੰਡ ਵਾਸੀਆਂ ਨੇ ਨਾਕਾਮ ਕਰ ਦਿਤਾ।
ਇਸ ਦੌਰਾਨ 100 ਤੋਂ ਵੱਧ ਗੋਲੀਆਂ ਦੋਹਾਂ ਪਾਸਿਆਂ ਤੋਂ ਚੱਲੀਆਂ। ਇਸ ਗੋਲੀਬਾਰੀ ਵਿਚ 5 ਵਿਅਕਤੀ ਜ਼ਖਮੀ ਹੋ ਗਏ ਹਨ।
ਜਿਨ੍ਹਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।