ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ ਤੋਂ ਬਾਅਦ ਵੀ ਦੇਸ਼ ਵਿੱਚ ਪੁਰਾਣੇ ਨੋਟਾਂ ਨੂੰ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਲੁਕਾ ਕੇ ਰੱਖਿਆ ਸੀ, ਉਹ ਪੁਰਾਣੇ ਨੋਟ ਹਾਲੇ ਤੱਕ ਲਗਾਤਾਰ ਬਾਹਰ ਕੱਢ ਰਹੇ ਹਨ। ਲੋਕਾਂ ਨੇ ਇਸ ਆਸ ਵਿੱਚ ਨੋਟਬੰਦੀ ਦੌਰਾਨ ਪੈਸੇ ਲੁਕਾ ਲਏ ਸਨ ਕਿ ਸ਼ਾਇਦ ਸਰਕਾਰ ਆਪਣਾ ਫੈਸਲਾ ਬਦਲ ਲਵੇ ਅਤੇ ਉਨ੍ਹਾਂ ਦਾ ਪੈਸਾ ਮਿੱਟੀ ਹੋਣ ਤੋਂ ਬਚ ਜਾਵੇਗਾ।
ਅਜਿਹਾ ਕੁਝ ਨਹੀਂ ਸੀ ਹੋਇਆ ਤੇ ਲੋਕ ਹੁਣ ਕੌਡੀਆਂ ਦੇ ਮੁੱਲ ਵਿੱਚ ਵੀ ਪੁਰਾਣੇ ਨੋਟਾਂ ਨੂੰ ਬਦਲਣ ਲਈ ਤਿਆਰ ਦਿਖਾਈ ਦੇ ਰਹੇ ਹਨ। ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਲੈਣ ਲਈ ਵੀ ਲੋਕ ਕਾਹਲੇ ਪੈ ਰਹੇ ਹਨ। ਫਿਲਹਾਲ ਪੁਰਾਣੇ ਨੋਟਾਂ ਦਾ ਚੋਰ-ਬਾਜ਼ਾਰ ਵਿੱਚ ਇਹੀ ਭਾਅ ਮਿਲ ਰਿਹਾ ਹੈ।
ਉਹ ਹੁਣ ਹੌਲੀ-ਹੌਲੀ ਬਾਹਰ ਕੱਢਣ ਲੱਗ ਪਏ ਹਨ। ਹੁਣ ਇਨ੍ਹਾਂ ਪੁਰਾਣੇ ਨੋਟਾਂ ਦੇ ਬਦਲੇ ਉਨ੍ਹਾਂ ਨੂੰ ਮਾਮੂਲੀ ਪੈਸੇ ਹੀ ਮਿਲ ਰਹੇ ਹਨ। ਮਾਰਕਿਟ ਵਿੱਚ ਇਨ੍ਹੀਂ ਦਿਨੀਂ ਪੁਰਾਣੇ ਨੋਟਾਂ ਦੇ ਬਹੁਤ ਘੱਟ ਮੁੱਲ ਵਿੱਚ ਮਿਲ ਰਹੇ ਹਨ। 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਹੇਰ ਫੇਰ ਕਰਨ ਵਾਲੇ ਬਾਜ਼ਾਰੀਆਂ ਦੇ ਮੁਤਾਬਕ ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਮਿਲ ਰਹੇ ਹਨ।