ਹਾਦਸੇ 'ਚ ਕੱਟੇ ਕਲੀਨਰ ਦੇ ਪੈਰ ਨੂੰ ਝਾਂਸੀ ਦੇ ਮੈਡੀਕਲ ਕਾਲਜ 'ਚ ਬਣਾ ਦਿਤਾ ਸਿਰਹਾਣਾ, ਡਾਕਟਰ ਸਮੇਤ 4 ਬਰਖ਼ਾਸਤ

ਖਾਸ ਖ਼ਬਰਾਂ

ਝਾਂਸੀ ਦੇ ਮਹਾਰਾਣੀ ਲਕਸ਼ਮੀ ਬਾਈ ਮੈਡੀਕਲ ਕਾਲਜ 'ਚ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਡਾਕਟਰਾਂ ਨੇ ਹਾਦਸੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਹੋਏ ਕਲੀਨਰ ਦੇ ਕੱਟੇ ਪੈਰ ਨੂੰ ਹੀ ਉਸ ਦੇ ਸਿਰ ਦੇ ਹੇਠਾਂ ਰਖ ਕੇ ਸਿਰਹਾਣਾ ਬਣਾ ਦਿਤਾ। 

ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਐਮਐਸ ਡਾ. ਹਰੀਸ਼ ਚੰਦਰ ਨੇ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਸਮੇਤ 4 ਲੋਕਾਂ ਨੂੰ ਬਰਖ਼ਾਸਤ ਕਰ ਦਿਤਾ। ਜਾਂਚ ਲਈ ਇਕ ਸਪੈਸ਼ਲ ਕਮੇਟੀ ਬਣਾਈ ਗਈ ਹੈ। ਕਾਲਜ ਦੀ ਪ੍ਰਿੰਸੀਪਲ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ। 


ਐਮਰਜੈਂਸੀ ਵਾਰਡ 'ਚ ਡਾਕਟਰਾਂ ਨੇ ਜ਼ਖ਼ਮੀ ਕਲੀਨਰ ਦਾ ਝਟਪਟ ਇਲਾਜ ਸ਼ੁਰੂ ਕਰ ਦਿਤਾ ਸੀ। ਡਾਕਟਰਾਂ ਨੂੰ ਉਸ ਦੇ ਸਿਰ ਹੇਠਾਂ ਰਖਣ ਲਈ ਕੁੱਝ ਚਾਹੀਦਾ ਸੀ। ਉਸ ਸਮੇਂ ਮਰੀਜ਼ ਦੇ ਕਿਸੇ ਸਾਥੀ ਨੇ ਕੱਟੇ ਪੈਰ ਨੂੰ ਹੀ ਉਸ ਦੇ ਸਿਰ ਹੇਠਾਂ ਰੱਖ ਦਿਤਾ। ਕਮੇਟੀ ਵਲੋਂ ਜਾਂਚ ਜਾਰੀ ਹੈ, ਜੇਕਰ ਡਾਕਟਰ ਜਾਂ ਸਟਾਫ਼ ਦੀ ਗ਼ਲਤੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕਰਨਗੇ।