ਨਿਊਡ ਯੋਗ ਗੁਰੂ ਤੇ ਸਾਬਕਾ ‘Bigg Boss’ ਦਾ ਸਾਬਕਾ ਪ੍ਰਤੀਯੋਗੀ ਵਿਵੇਕ ਮਿਸ਼ਰਾ ਹਾਲ ਹੀ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਹ ਹਾਦਸਾ ਦਿੱਲੀ ‘ਚ ਹੋਇਆ। ਵਿਵੇਕ ਮਿਸ਼ਰਾ ‘Bigg Boss ਸੀਜ਼ਨ 7’ ‘ਚ ਵੀ ਨਜ਼ਰ ਆ ਚੁੱਕੇ ਸਨ। ਸੂਤਰਾਂ ਮੁਤਾਬਕ ਵਿਵੇਕ ਮਿਸ਼ਰਾ ਫਿਲਹਾਲ ਹਸਪਤਾਲ ‘ਚ ਭਰਤੀ ਹਨ। ਟੀ. ਓ. ਆਈ. ਨਾਲ ਗੱਲਬਾਤ ਕਰਦੇ ਹੋਏ ਵਿਵੇਕ ਨੇ ਕਿਹਾ, ”ਮੈਂ ਬੀਤੀ ਰਾਤ ਸੜਕ ਹਾਦਸੇ ਦੀ ਲਪੇਟ ‘ਚ ਆ ਗਿਆ।
ਹਾਦਸੇ ਇੰਨਾ ਜ਼ਿਆਦਾ ਭਿਆਨਕ ਸੀ ਕਿ ਮੇਰੀ ਮਰਸਡੀਜ਼ ਕਾਰ ਦੇ ਟੁਕੜੇ-ਟੁਕੜੇ ਹੋ ਗਏ। ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ। ਇਸ ਤੋਂ ਮਾੜਾ ਇਹ ਸੀ ਕਿ ਮੌਕੇ ‘ਤੇ ਮੌਜੂਦਾ ਪੁਲਿਸ ਮੈਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਤਸਵੀਰਾਂ ਖਿੱਚਣ ‘ਚ ਰੁੱਝੀ ਰਹੀ। ਵਿਵੇਕ ਨੇ ਦੱਸਿਆ ਕਿ ਉਹ ਸੁਰੱਖਿਤ ਹਨ ਤੇ ਹੋਲੀ-ਹੋਲੀ ਮੇਰੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।
ਵਿਵੇਕ ਮਿਸ਼ਰਾ ਪੇਸ਼ੇ ਤੋਂ ਯੋਗ ਟੀਚਰ ਹਨ ਤੇ ਉਹ ਆਪਣੀ ਨਿਊਡ ਯੋਗ ਤਕਨੀਕਾਂ ਲਈ ਜਾਣੇ ਜਾਂਦੇ ਹਨ। ਦੱਸਣਯੋਗ ਹੈ ਕਿ ਇਹ ਉਹੀ ਵਿਵੇਕ ਹੈ, ਜਿਸ ਨੇ ਰਾਜਾ ਚੌਧਾਰੀ ‘ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਸਦੇ ਇਲਾਵਾ ਉਹ ‘Bigg Boss ਸੀਜ਼ਨ 7’ ਦਾ ਹਿੱਸਾ ਰਹਿ ਚੁੱਕੇ ਹਨ।
ਇਸ ਸ਼ੋਅ ਦੇ ਦੌਰਾਨ ਉਹ ਬੇਹੱਦ ਸੀਰੀਅਲ ਦੇ ਐਕਟਰ ਕੁਸ਼ਾਲ ਟੰਡਨ ਦੇ ਨਾਲ ਵੱਡੇ ਝਗੜੇ ਨੂੰ ਲੈ ਕੇ ਵੀ ਚਰਚਾ ਵਿੱਚ ਰਹਿ ਚੁੱਕੇ ਹੈ।
ਇੰਟਰਟੇਨਮੈਂਟ ਇੰਡਸਟਰੀ ਵਿੱਚ ਲਗਾਤਾਰ ਸੜਕ ਹਾਦਸੇ ਦੀਆਂ ਖਬਰਾਂ ਆ ਰਹੀ ਹਨ ਕੁਝ ਦਿਨ ਪਹਿਲਾਂ ਹੀ ਟੀਵੀ ਐਕਟਰਸ ਗਗਨ ਕੰਗ ਅਤੇ ਅਰਿਜੀਤ ਲਵਾਨਿਆ ਜਾਨ ਗਵਾ ਚੁੱਕੇ ਹਨ।