ਹਨੀ ਸਿੰਘ ਦੇ ਗੀਤ 'ਦਿਲ ਚੋਰੀ' ਨੇ ਤੋੜ ਦਿੱਤੇ ਵਿਊਜ਼ ਦੇ ਸਾਰੇ ਰਿਕਾਰਡ

ਖਾਸ ਖ਼ਬਰਾਂ

ਪ੍ਰਸਿੱਧ ਰੈਪਰ ਯੋ ਯੋ ਹਨੀ ਸਿੰਘ ਦੋ ਸਾਲ ਬਾਅਦ ਇੰਡਸਟਰੀ 'ਚ ਬਤੌਰ ਕੰਪੋਜ਼ਰ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਡਾਇਰੈਕਟਰ ਲਵ ਰੰਜਨ ਦੀ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਦਾ ਇਕ ਗੀਤ ਕੰਪੋਜ਼ ਕੀਤਾ ਹੈ। ਇਸ ਗੀਤ ਦਾ ਨਾਂ ਹੈ 'ਦਿਲ ਚੋਰੀ'। ਹਨੀ ਸਿੰਘ ਦੇ ਗੀਤ ਭਾਰਤੀ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਦੇ ਹਨ। ਇਹੀ ਕਾਰਨ ਹੈ ਕਿ ਹਨੀ ਸਿੰਘ ਦੀ ਫੈਨ ਫਾਲੋਇੰਗ ਨੌਜਵਾਨਾਂ 'ਚ ਜ਼ਿਆਦਾ ਹੈ।

ਉਂਝ ਵੀ ਯੋ ਯੋ ਦੇ ਗੀਤ ਪਾਰਟੀਆਂ 'ਤੇ ਖੂਬ ਸੁਣਾਈ ਦਿੰਦੇ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਇਹ ਗੀਤ ਵੀ ਹਨੀ ਸਿੰਘ ਕੋਲੋਂ ਕੰਪੋਜ਼ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ 'ਸੋਨੂੰ ਕੇ ਟੀਟੂ ਕੀ ਸਵੀਟੀ' ਫਿਲਮ ਦਾ ਇਹ ਗੀਤ ਹੰਸਰਾਜ ਹੰਸ ਦੇ ਪੰਜਾਬੀ ਗੀਤ 'ਦਿਲ ਚੋਰੀ ਸਾਡਾ ਹੋ ਗਿਆ' ਦਾ ਨਵਾਂ ਵਰਜਨ ਹੈ। 

ਪਿਛਲੇ ਗੀਤ ਵਾਂਗ ਇਹ ਗੀਤ ਪੂਰੀ ਤਰ੍ਹਾਂ ਨਾਲ ਪਾਰਟੀ ਮੂਡ ਵਾਲਾ ਹੈ। ਇਸ ਗੀਤ 'ਚ ਹਨੀ ਸਿੰਘ ਪੂਰੀ ਤਰ੍ਹਾਂ ਨਾਲ ਆਪਣੇ ਪੁਰਾਣੇ 'ਯੋ ਯੋ' ਵਾਲੇ ਅੰਦਾਜ਼ 'ਚ ਨਜ਼ਰ ਆ ਰਹੇ ਹਨ।ਫਿਲਮ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਹਨੀ ਸਿੰਘ ਬਾਰੇ ਕਿਹਾ ਹੈ, 'ਤੁਸੀਂ ਹਨੀ ਸਿੰਘ ਦੇ ਟੈਲੇਂਟ 'ਤੇ ਸ਼ੱਕ ਨਹੀਂ ਕਰ ਸਕਦੇ। 

ਉਨ੍ਹਾਂ ਨੂੰ ਵਾਪਸੀ ਕਰਨ ਲਈ ਸਿਰਫ ਥੋੜ੍ਹਾ ਸਮਾਂ ਚਾਹੀਦਾ ਹੈ। ਸਾਨੂੰ ਖੁਸ਼ੀ ਹੈ ਕਿ 'ਸੋਨੂੰ ਕੇ ਟੀਟੂ ਕੀ ਸਵੀਟੀ' ਹਨੀ ਸਿੰਘ ਦੀ ਵਾਪਸੀ ਵਾਲੀ ਫਿਲਮ ਬਣੀ ਹੈ। ਮੈਨੂੰ ਇਸ ਗੱਲ ਨਾਲ ਕੋਈ ਹੈਰਾਨਗੀ ਨਹੀਂ ਹੋਵੇਗੀ, ਜਦੋਂ ਫਿਲਮ ਦੇ ਇਹ ਦੋਵੇਂ ਗੀਤ ਚਾਰਟਬਸਟਰ ਬਣ ਜਾਣਗੇ।'