ਨਵੀਂ ਦਿੱਲੀ: ‘ਦਿਲ ਚੋਰੀ’ ਤੇ ‘ਛੋਟੇ ਛੋਟੇ ਪੈਗ ਮਾਰ’ ਵਰਗੇ ਗੀਤਾਂ ਨਾਲ ਛਾਏ ਰੈਪਰ ਹਨੀ ਸਿੰਘ ਨੇ ਕਿਹਾ ਕਿ ਰੀਮਿਕਸ ਬਣਾਉਣ ਦਾ ਕੰਮ ਸਹੀ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਹਨੀ ਨੇ ਕਿਹਾ, “ਮੈਂ ਜਦੋਂ ਵੀ ਕਿਸੇ ਗੀਤ ਦਾ ਕੋਈ ਰਿਮੇਕ ਕਰਦਾ ਹਾਂ ਤਾਂ ਮੈਂ ਹੂਕ ਲਾਈਨ ਤੇ ਪੁਰਾਣੇ ਗੀਤਾਂ ਨੂੰ ਗਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਇਹ ਪੁਰਾਣੇ ਗੀਤ ਨਾਲ ਮੇਲ ਖਾਵੇ।
ਇਹ ਪੁਰਾਣੇ ਅਨੁਭਵ ਨਾਲ ਇੱਕ ਨਵੇਂ ਗੀਤ ਦੀ ਤਰ੍ਹਾਂ ਦਿਖਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਰਿਮੇਕ ਠੀਕ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਮੂਲ ਕਲਾਕਾਰਾਂ ਨੂੰ ਬੇਕਾਰ ਨਾ ਦੱਸ ਸਕੀਏ।”