ਨਵੀਂ ਦਿੱਲੀ: ਸਰਕਾਰ ਨੇ ਵਾਇਰਲੈਸ ਜਾਂ ਮੋਬਾਇਲ ਦੂਰਸੰਚਾਰ ਖੇਤਰ ਵਿੱਚ 5ਜੀ ਤਕਨੀਕ ਯਾਨੀ ਪੰਜਵੀਂ ਪੀੜ੍ਹੀ ਦੀ ਟੈਲੀਕਾਮ ਤਕਨੀਕ ਲਿਆਉਣ ਲਈ ਤਿਆਰ ਹੋ ਗਏ ਹਨ। ਇਸ ਤਕਨੀਕ ਨੂੰ 2020 ਤੱਕ ਲਿਆਉਣ ਦਾ ਰੋਡਮੈਪ ਤਿਆਰ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਸੰਚਾਰ ਮੰਤਰੀ ਮਨੋਜ ਸਿੰਹਾ ਨੇ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ, ‘2ਜੀ, 3ਜੀ ਵਿੱਚ ਅਸੀਂ ਪਛੜ ਗਏ ਸੀ। ਪਰ 5ਜੀ ਵਿੱਚ ਅਸੀਂ ਬਾਕੀ ਦੁਨੀਆ ਦੇ ਨਾਲ ਹੀ ਨਹੀਂ ਸਗੋਂ ਅੱਗੇ ਰਹਿਣਾ ਚਾਹੁੰਦੇ ਹਾਂ। ਇਸਦੇ ਲਈ ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਅਤੇ ਵਿਗਿਆਨ ਅਤੇ ਤਕਨੀਕੀ ਮੰਤਰਾਲਿਆ ਮਿਲਕੇ 500 ਕਰੋੜ ਰੁਪਏ ਦੀ ਰਕਮ ਖਰਚ ਕਰਨਗੇ।’