ਹੁਣ ਆਧਾਰ ਕਾਰਡ ਦੇ ਬਿਨ੍ਹਾਂ ਟ੍ਰੇਨ 'ਚ ਕਰ ਸਕੋਗੇ ਸਫ਼ਰ

ਖਾਸ ਖ਼ਬਰਾਂ

ਰੇਲ 'ਚ ਸਫਰ ਕਰਨ ਵਾਲਿਆਂ ਲਈ ਸਰਕਾਰ ਇੱਕ ਖੁਸ਼ਖਬਰੀ ਲਿਆਈ ਹੈ। ਸਰਕਾਰ ਦੁਆਰਾ ਲੋਕਾਂ ਦੀ ਸਹੂਲਤ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ । ਰੇਲ ਵਿੱਚ ਸਫਰ ਦੇ ਦੌਰਾਨ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਘਬਰਾਓ ਨਾ ਰੇਲ ਮੰਤਰਾਲੇ ਨੇ ਟ੍ਰੇਨਾਂ ਵਿੱਚ ਕਿਸੇ ਵੀ ਰਾਖਵੀਂਆਂ ਸ਼੍ਰੇਣੀ ਦੇ ਯਾਤਰੀਆਂ ਦੇ ਪਹਿਚਾਣ ਪੱਤਰ ਦੇ ਤੌਰ ਉੱਤੇ ਆਧਾਰ ਕਾਰਡ ਦੇ ਡਿਜ਼ੀਟਲ ਪ੍ਰਾਰੂਪ ‘ਐੱਮ - ਆਧਾਰ’ ਨੂੰ ਵੀ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ।

ਮੰਤਰਾਲੇ ਨੇ ਬੁੱਧਵਾਰ ਨੂੰ ਇਹ ਘੋਸ਼ਣਾ ਕੀਤੀ ਸੀ ਕਿ ਰੇਲਵੇ ਨੇ ਕਿਹਾ ਹੈ ਕਿ ‘ਮੁਸਾਫਰਾ ਦੁਆਰਾ ਆਪਣੇ ਮੋਬਾਇਲ ‘ਤੇ ਪਾਸਵਰਡ ਦਰਜ ਕਰਨ ਤੋਂ ਬਾਅਦ ਦਿਖਾਏ ਗਏ ਐੱਮ ਆਧਾਰ ਨੂੰ ਰੇਲਵੇ ਕਿਸੇ ਵੀ ਵਰਗ ‘ਚ ਯਾਤਰਾ ਕਰਨ ਲਈ ਪਛਾਣ ਦੇ ਰੂਪ ‘ਚ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਐਮ ਆਧਾਰ ਭਾਰਤ ਦੀ ਵਿਸ਼ੇਸ਼ ਪਛਾਣ ਅਥਾਰਟੀ ਦੇ ਨਾਲ ਸ਼ੁਰੂਆਤ ਕੀਤੀ ਗਈ ਮੋਬਾਈਲ ਐਪ ਹੈ। ਜਿਸ ‘ਤੇ ਇੱਕ ਵਿਅਕਤੀ ਆਪਣਾ ਆਧਾਰ ਕਾਰਡ ਡਾਊਂਨਲੋਡ ਕਰ ਸਕਦਾ ਹੈ। ਇਹ ਕੇਵਲ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ। 

ਆਧਾਰ ਦਿਖਾਉਣ ਲਈ ਵਿਅਕਤੀ ਨੂੰ ਐਪ ਖੋਲਣਾ ਪਵੇਗਾ ਤੇ ਆਪਣਾ ਪਾਸਵਰਡ ਦਰਜ ਕਰਾਉਣਾ ਹੋਵੇਗਾ। ਪਹਿਲਾ ਰੇਲ ਮੰਤਰਾਲਾ ਨੇ ਨਵੇਂ ਕਾਨੂੰਨ ਬਣਾਏ ਸਨ ਜਿਸ ਮੁਤਾਬਕ ਰੇਲ ਵਿਚ ਸਫਰ ਕਰਨ ਵਾਲੇ ਹਰ ਯਾਤਰੀ ਦੇ ਪਹਿਚਾਣ ਪੱਤਰ ਦੀ ਜਾਂਚ ਕੀਤੀ ਜਾਵੇਗੀ। ਰੇਲਵੇ ਬੋਰਡ ਦੇ ਨਿਰਦੇਸ਼ਕ ਵਿਕਰਮ ਸਿੰਘ ਨੇ ਇਹ ਯੋਜਨਾ ਬਣਾਈ ਸੀ ਤੇ 16 ਰੇਲਵੇ ਜ਼ੋਨਾਂ ਨੂੰ ਇਸ ਸੰਬੰਧੀ ਸਭ ਤੋਂ ਸੁਝਾਅ ਮੰਗਿਆ ਸੀ। ਟ੍ਰੇਨ ਵਿੱਚ ਟੀ ਟੀ ਸਭ ਯਾਤਰੀਆਂ ਦੀ ਪਹਿਚਾਣ ਪੱਤਰ ਦੀ ਜਾਚ ਨਹੀਂ ਕਰਦੇ।ਸਿਰਫ ਜਦੋਂ ਟੀਟੀ ਨੂੰ ਸ਼ੱਕ ਹੋਵੇ ਤਾਂ ਹੀ ਉਹ ਪਹਿਚਾਣ ਪੱਤਰ ਬਾਰੇ ਪੁੱਛਦਾ ਹੈ। 

ਫਰਜੀ ਪਹਿਚਾਣ ਪੱਤਰ ‘ਤੇ ਯਾਤਰਾ ਰੋਕਣ ਲਈ ਇਹ ਯੋਜਨਾ ਬਣਾਈ ਗਈ ਸੀ। ਕਿਉਂਕਿ ਹੋਰਾਂ ਦੇ ਨਾਂ ‘ਤੇ ਟਿਕਟ ਬੁੱਕ ਕਰਕੇ ਕੋਈ ਵੀ ਸਫਰ ਕਰ ਲੈਂਦਾ ਹੈ।ਟੀਟੀ ਵਲੋਂ ਕੀਤੀ ਜਾਣ ਵਾਲੀ ਜਾਂਚ ਸਮੇਂ ਪਹਿਚਾਣ ਪੱਤਰ ਲਈ ਫੋਟੋ ਕਾਪੀ ਦਿਖਾਉਣ ਵਾਲੇ ਯਾਤਰੀ ਬੇ ਟਿਕਟ ਮੰਨੇ ਸਨ। ਜਿਸਤੇ ਟੀਟੀ ਬਣਦੀ ਕਾਰਵਾਈ ਕਰ ਸਕਦਾ ਸੀ। ਹੁਣ ਰੇਲ ਮੰਤਰਾਲੇ ਨੇ ਕਿਸੇ ਵੀ ਵਰਗ ਦੀ ਯਾਤਰਾ ਦੇ ਉਦੇਸ਼ ਦੇ ਲਈ ਪਹਿਚਾਣ ਦੇ ਨਿਰਧਾਰਤ ਸਬੂਤ ਦੇ ਰੂਪ ‘ਚ ਐੱਮ-ਆਧਾਰ ਜੋ ਮੋਬਾਈਲ ਐਪ ‘ਤੇ ਨੂੰ ਆਗਿਆ ਦੇਣ ਦੇ ਫੈਸਲਾ ਲਿਆ ਹੈ। ਹਾਲ ਹੀ ‘ਚ ਚੀਨ ਨੇ ਭਾਰਤ ਵਿੱਚ ਹਾਈ ਸਪੀਡ ਰੇਲਵੇ ਪ੍ਰਯੋਜਨਾਵਾਂ ਸਥਾਪਤ ਕਰਨ ਦੇ ਆਪਣੇ ਪ੍ਰਸਤਾਵ ਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਵਿੱਚ ਦਿਲਚਸਪੀ ਵਿਖਾਈ ਹੈ। ਭਾਰਤ ਨੇ ਇਸ ਤਰ੍ਹਾਂ ਦੀ ਪਹਿਲੀ ਪ੍ਰਯੋਜਨਾ ਲਈ ਜਾਪਾਨ ਨੂੰ ਆਪਣਾ ਭਾਈਵਾਲ ਚੁਣਿਆ ਹੈ।