ਹੁਣ ਐੱਲਈਡੀ ਲਾਈਟ ਵੀ ਦੇਵੇਗੀ ਵਾਈ - ਫਾਈ ਦੀ ਸੁਵਿਧਾ

ਖਾਸ ਖ਼ਬਰਾਂ

ਹੁਣ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਵੀ ਡਿਜੀਟਲ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਉਹ ਵੀ ਬਿਨਾਂ ਵਾਈ-ਫਾਈ ਦੇ। ਇਹ ਕੰਮ ਐੱਲਈਡੀ ਲਾਈਟਾਂ ਨਾਲ ਸੰਭਵ ਹੈ। ਐਡਿਨਬਰਗ ਯੂਨੀਵਰਸਿਟੀ, ਬ੍ਰਿਟੇਨ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ਵਿਚ ਪਾਇਆ ਹੈ ਕਿ ਇਹ ਐੱਲਈਡੀ ਲਾਈਟਾਂ ਰੋਸ਼ਨੀ ਦੇਣ ਦੇ ਨਾਲ ਹੀ ਡਾਟਾ ਟ੍ਰਾਂਸਫਰ ਕਰਨ ਦੇ ਸਮਰੱਥ ਹੋਣਗੀਆਂ। 

ਇਸ ਪ੍ਰਿਯਆ ਵਿਚ ਨਾ ਤਾਂ ਰੋਸ਼ਨੀ ਵਿਚ ਤਬਦੀਲੀ ਹੋਵੇਗੀ ਅਤੇ ਨਾ ਹੀ ਬਿਜਲੀ ਦੀ ਜ਼ਿਆਦਾ ਖੱਪਤ ਹੋਵੇਗੀ।
ਮੁੱਖ ਖੋਜਕਰਤਾ ਵਾਸਿਉ ਪੋਪੂਲਾ ਨੇ ਕਿਹਾ ਕਿ ਇਸ ਤੋਂ ਪਹਿਲੇ ਜਿਸ ਲਾਈ ਫਾਈ (ਲਾਈਟ ਫਿਡੇਲਿਟੀ) ਤਕਨੀਕ ਦੀ ਵਰਤੋਂ ਡਾਟਾ ਸੰਚਾਰ ਲਈ ਕੀਤੀ ਜਾਂਦੀ ਸੀ।

ਉਸ ਵਿਚ ਜ਼ਿਆਦਾ ਊਰਜਾ ਖਪਤ ਦੇ ਨਾਲ ਹੀ ਪ੍ਰਕਾਸ਼ ਦੇ ਰੰਗ ਅਤੇ ਤੀਬਰਤਾ ‘ਤੇ ਪ੍ਰਭਾਵ ਪੈਂਦਾ ਸੀ। ਇਸ ਨੂੰ ਇਸ ਨਵੀਂ ਤਕਨੀਕ ਨਾਲ ਦੂਰ ਕਰ ਲਿਆ ਗਿਆ ਹੈ।ਖੋਜ ਵਿਚ ਮਿਲੀਆਂ ਜਾਣਕਾਰੀਆਂ ਪਿੱਛੋਂ ਵਾਇਰਲੈੱਸ ਸੰਚਾਰ ਸਿਸਟਮ ਬਣਾਉਣ ‘ਚ ਮਦਦ ਮਿਲ ਸਕਦੀ ਹੈ। 

  ਹਾਲਾਂਕਿ ਲੰਬੇ ਸਮੇਂ ਤੋਂ ਇਹ ਪਤਾ ਸੀ ਕਿ ਐੱਲਈਡੀ ਦੀ ਵਰਤੋਂ ਮੋਬਾਈਲ, ਟੈਬਲੇਟ ਅਤੇ ਹੋਰ ਯੰਤਰਾਂ ਨਾਲ ਡਾਟਾ ਟ੍ਰਾਂਸਫਰ ਕਰਨ ਲਈ ਕੀਤੀ ਜਾ ਸਕਦਾ ਹੈ। ਸਮੱਸਿਆ ਕੇਵਲ ਇਹ ਸੀ ਕਿ ਇਸ ਨਾਲ ਐੱਲਈਡੀ ਦੀਆਂ ਮੂਲ ਖ਼ੂਬੀਆਂ ਪ੍ਰਭਾਵਿਤ ਨਾ ਹੋਣ।