ਹੁਣ ਚਲਾਨ ਦੇ ਬਿ‍ਨਾਂ ਡਰ ਤੇਜ਼ ਭਜਾ ਸਕਦੇ ਹੋ ਕਾਰ, ਇਨ੍ਹਾਂ ਸੜਕਾਂ 'ਤੇ ਵਧੀ ਸ‍ਪੀਡ ਲੀਮਿ‍ਟ

ਨਵੀਂ ਦਿ‍ੱਲ‍ੀ: ਅਕਸਰ ਡਰਾਈਵਰ ਖ਼ਾਲੀ ਸੜਕ, ਚੌੜੇ ਹਾਈਵੇ ਅਤੇ ਐਕ‍ਸਪ੍ਰੈਸ-ਵੇ ਦੇਖ ਕੇ ਐਕ‍ਸੀਲੇਟਰ ਨੂੰ ਹੋਰ ਦਬ ਦਿੰਦੇ ਹਨ। ਅਜਿਹੇ 'ਚ ਜੇਕਰ ਕਿਤੇ ਟਰੈਫ਼ਿਕ ਵਾਲੇ ਖੜੇ ਮਿ‍ਲ ਗਏ ਤਾਂ ਚਲਾਨ ਭਰਨਾ ਪੈਂਦਾ ਹੈ ਪਰ ਹੁਣ ਇਸ ਤੋਂ ਕੁੱਝ ਰਾਹਤ ਮਿ‍ਲ ਗਈ ਹੈ। 


ਕੇਂਦਰ ਸਰਕਾਰ ਨੇ ਸ‍ਪੀਡ ਲੀਮਿ‍ਟ ਨੂੰ ਵਧਾ ਦਿ‍ਤੀ ਹੈ। ਕੁੱਝ ਸੜਕਾਂ 'ਤੇ ਚਲਣ ਵਾਲੀ ਕਾਰਾਂ ਲਈ ਇਹ 70 ਕਿ‍ਲੋਮੀਟਰ ਪ੍ਰਤੀ‍ ਘੰਟੇ, ਕਾਰਗੋੋ ਕੈਰੀਅਰ ਲਈ 60 ਅਤੇ ਦੋ ਪਹੀਆ ਵਾਹਨ ਲਈ 50 ਕਿ‍ਲੋਮੀਟਰ ਪ੍ਰਤੀ‍ ਘੰਟੇ ਕਰ ਦਿਤੀ ਗਈ ਹੈ। ਹਾਲਾਂਕਿ‍ ਰਾਜ‍ਾਂ ਸਰਕਾਰਾਂ ਅਤੇ ਸਥਾਨਕ ਅਧਿਕਾਰੀਆਂ ਨੂੰ ਇਹ ਅਧਿ‍ਕਾਰ ਹੋਵੇਗਾ ਕਿ‍ ਉਹ ਸੜਕ ਦੀ ਹਾਲਤ ਜਾਂ ਹੋਰ ਕਾਰਨਾਂ ਨੂੰ ਧ‍ਿਆਨ 'ਚ ਰਖਦੇ ਹੋਏ ਸ‍ਪੀਡ ਲਿ‍ਮਿ‍ਟ ਨੂੰ ਘਟਾ ਸਕਦੇ ਹਨ।  



ਹੁਣ ਤਕ ਸੜਕ ਟ੍ਰਾਂਸਪੋਰਟ ਮੰਤਰਾਲਾ ਵੱਖ ਵੱਖ ਤਰ੍ਹਾਂ ਦੀਆਂ ਗੱਡੀਆਂ ਦੇ ਲਈ ਸ‍ਪੀਡ ਲੀਮਿ‍ਟ ਤੈਅ ਕਰਦਾ ਸੀ। ਇਸ 'ਚ ਕੁੱਝ ਇਲਾਕਿਆਂ, ਸੜਕਾਂ ਦੇ ਹਿ‍ਸਾਬ ਨਾਲ ਵੱਖ ਤੋਂ ਸ‍ਪੀਡ ਲੀਮਿ‍ਟ ਤੈਅ ਕੀਤੀ ਜਾਂਦੀ ਸੀ। ਇਥੇ ਰਾਜ‍ਾਂ ਸਰਕਾਰ ਅਤੇ ਲੋਕਲ ਅਥਾਰਿ‍ਟੀ ਨੂੰ ਵੀ ਇਹ ਅਧਿ‍ਕਾਰ ਹੁੰਦਾ ਹੈ ਕਿ ਉਹ ਜ਼ਰੂਰਤ ਦੇ ਹਿ‍ਸਾਬ ਨਾਲ ਸ‍ਪੀਡ ਲੀਮਿ‍ਟ ਨੂੰ ਬਦਲ ਸਕਣ।


ਛੇਤੀ ਜਾਰੀ ਹੋਵੇਗੀ ਨੋਟੀਫ਼ੀਕੇਸ਼ਨ


ਹੁਣ ਆਮਤੌਰ 'ਤੇ ਅਧਿਕਤਮ ਰਫ਼ਤਾਰ ਸੀਮਾ 40 ਤੋਂ 50 ਕਿ‍ਲੋਮੀਟਰ ਪ੍ਰਤੀ ਘੰਟਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਿੰਗ ਰੋਡ ਅਤੇ ਸ਼ਹਿਰੀ ਇਲਾਕੀਆਂ 'ਚ ਬਣੀ ਵੱਡੀ ਵੱਡੀ ਸੜਕਾਂ ਦੀਆਂ ਗਿ‍ਣਤੀ ਵੱਧ ਗਈ ਹੈ, ਜਿਸ ਦੀ ਵਜ੍ਹਾ ਨਾਲ ਸੜਕ ਟ੍ਰਾਂਸਪੋਰਟ ਮੰਤਰਾਲਾ ਅਧਿ‍ਕਤਮ ਸੀਮਾ ਵਧਾ ਰਿਹਾ ਹੈ। 



ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿ‍ਤੀਨ ਗਡਕਰੀ ਨੇ ਚਾਰ ਤਰ੍ਹਾਂ ਦੀਆਂ ਸੜਕਾਂ 'ਤੇ ਅਧਿ‍ਕਤਮ ਰਫ਼ਤਾਰ ਸੀਮਾ ਨੂੰ ਲੈ ਕੇ ਦਿ‍ਤੇ ਗਏ ਸੱਦੇ ਨੂੰ ਹਰੀ ਝੰਡੀ ਦੇ ਦਿਤੀ ਹੈ। ਇਸ ਸੱਦੇ ਨੂੰ ਪੇਸ਼ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਅਭੇ ਦਾਮਲੇ ਨੇ ਐਕ‍ਸਪ੍ਰੈਸ-ਵੇ ਅਤੇ ਹਾਈ-ਵੇ 'ਤੇ ਸ‍ਪੀਡ ਲੀਮਿ‍ਟ ਨੂੰ ਵਧਾਉਣ ਦੀ ਸਿ‍ਫ਼ਾਰਸ਼ ਕੀਤੀ ਸੀ। ਇਹ ਫ਼ੈਸਲਾ ਛੇਤੀ ਹੀ ਜਾਰੀ ਕਰ ਦਿ‍ਤਾ ਜਾਵੇਗਾ।



ਨਹੀਂ ਹੋਵੇਗਾ ਚਲਾਨ


ਇਸ ਤੋਂ ਇਲਾਵਾ ਜੇਕਰ ਤੁਹਾਡੀ ਗੱਡੀ ਦੀ ਰਫ਼ਤਾਰ ਤੈਅ ਸੀਮਾ ਤੋਂ 5 ਫ਼ੀ ਸਦੀ ਤਕ ਜ਼ਿਆਦਾ ਹੈ ਤਾਂ ਚਲਾਨ ਨਹੀਂ ਕਟਿਆ ਜਾਵੇਗਾ। ਧਿਆਨ ਯੋਗ ਹੈ ਕਿ ਰਫ਼ਤਾਰ ਸੀਮਾ ਵਧਾਉਣ ਦਾ ਇਹ ਫ਼ੈਸਲਾ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਵਧਦੀਆਂ ਸੜਕ ਦੁਰਘਟਨਾਵਾਂ ਨੂੰ ਦੇਖ ਦੇ ਹੋਏ ਹਰ ਪਾਸਿਉਂ ਰਫ਼ਤਾਰ ਸੀਮਾ ਘਟਾਉਣ 'ਤੇ ਜ਼ੋਰ ਦਿ‍ਤਾ ਜਾ ਰਿਹਾ ਹੈ। ਸੜਕ 'ਤੇ ਹੋਣ ਵਾਲੀਆਂ ਮੌਤਾਂ ਦੀ ਸੱਭ ਤੋਂ ਵੱਡੀ ਵਜ੍ਹਾ ਰਫ਼ਤਾਰ ਹੁੰਦੀ ਹੈ। ਸਾਲ 2016 'ਚ 74,000 ਲੋਕ ਇਸ ਦੀ ਭੇਂਟ ਚੜ੍ਹ ਗਏ।