ਹੁਣ ਦਿੱਲੀ 'ਚ ਕਿਉਂ ਬਣੇਗਾ ਸੌਦਾ ਸਾਧ ਦਾ ਡੇਰਾ, ਲਾਗਤ ਸੁਣ ਉੱਡ ਜਾਣਗੇ ਹੋਸ਼

ਖਾਸ ਖ਼ਬਰਾਂ

ਰੇਪ ਕੇਸ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਦੇ ਡੇਰਾ ਮੁੱਖੀ ਸਿਰਸਾ ਵਰਗਾ ਇਕ ਹੋਰ ਡੇਰਾ ਦਿੱਲੀ 'ਚ ਬਣਨ ਜਾ ਰਿਹਾ ਹੈ, ਜਿਸ ਦੀ ਲਾਗਤ ਸੁਣ ਕੇ ਤੁਹਾਨੂੰ ਯਕੀਨ ਕਰਨਾ ਔਖਾ ਹੋ ਜਾਵੇਗਾ। ਇਸ ਡੇਰੇ ਦੇ ਨਿਰਮਾਣ 'ਤੇ ਦੋ ਕਰੋੜ ਦੀ ਲਾਗਤ ਆਵੇਗੀ। ਫਿਲਮ 'ਅਬ ਹੋਗਾ ਇਨਸਾਫ' ਦਾ ਸੈੱਟ ਨਵੀਂ ਦਿੱਲੀ 'ਚ ਡੇਰਾ ਮੁੱਖੀ ਸੱਚਾ ਸੌਦਾ ਸਿਰਸਾ ਦੀ ਤਰਜ 'ਤੇ ਸੈੱਟ ਲਾਇਆ ਜਾਵੇਗਾ। 

ਇਸ ਦੀ ਜਾਣਕਾਰੀ ਫਿਲਮ ਨਿਰਦੇਸ਼ਕ ਰਾਕੇਸ਼ ਸਾਵੰਤ ਨੇ ਸ਼ਨੀਵਾਰ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ ਸੀ।ਨਿਰਦੇਸ਼ਕ ਰਾਕੇਸ਼ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਤਰਜ 'ਤੇ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਇਕ ਮਿੱਤਰ ਦੇ ਫਾਰਮ ਹਾਊਸ 'ਚ ਹੂ-ਬ-ਹੂ ਰਾਮ ਰਹੀਮ ਦੇ ਸਿਰਸਾ ਡੇਰੇ ਵਰਗਾ ਸੈੱਟ ਤਿਆਰ ਕੀਤਾ ਜਾਵੇਗਾ। 

ਇਸ 'ਤੇ ਕਰੀਬ ਦੋ ਕਰੋੜ ਦਾ ਖਰਚ ਆਵੇਗਾ। ਫਿਲਮ ਲਈ ਰਾਮ ਰਹੀਮ ਦੀ ਗੁਫਾ ਵੀ ਬਣਾਈ ਜਾਵੇਗੀ, ਜਿਥੇ ਸਿਰਸਾ ਡੇਰੇ ਵਾਲੇ ਸਾਰੇ ਸ਼ੂਟ ਕੀਤੇ ਜਾਣਗੇ। ਇਸ ਲਈ ਉਹ ਅਜੇ ਕਾਗਜੀ ਕਾਰਵਾਈ ਕਰਨ 'ਚ ਲੱਗੇ ਹੋਏ ਹਨ। ਕੇਂਦਰ ਸਰਕਾਰ ਤੇ ਕੋਰਟ ਤੋਂ ਕੁਝ ਮਨਜ਼ੂਰੀ ਲੈਣ ਦੀ ਵਿਵਸਥਾ ਅੰਤਿਮ ਪੜਾਅ 'ਤੇ ਹੈ। 

ਨਿਰਦੇਸ਼ਕ ਰਾਕੇਸ਼ ਦਾ ਕਹਿਣਾ ਹੈ ਕਿ 5 ਅਕਤੂਬਰ ਤੋਂ ਡੇਰੇ ਦਾ ਭਵ ਸੈੱਟ ਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਫਿਲਮ 'ਅਬ ਹੋਗਾ ਇਨਸਾਫ' ਦੀ ਸ਼ੂਟਿੰਗ ਬੀਤੇ ਕੁਝ ਦਿਨਾਂ ਤੋਂ ਦਿੱਲੀ ਦੀ ਵੱਖ-ਵੱਖ ਲੋਕੇਸ਼ਨਾਂ 'ਤੇ ਹੋ ਰਹੀ ਹੈ। ਹਾਲ ਹੀ 'ਚ ਫਿਲਮ 'ਬੇਵਫਾ ਆਈਟਮ' ਫਿਲਮਾਇਆ ਗਿਆ ਹੈ। ਹੁਣ ਰਾਖੀ ਸਾਵੰਤ ਦੇ ਕੁਝ ਦਿਨਾਂ ਲਈ ਅਮਰੀਕਾ ਰਵਾਨਾ ਹੋਣ ਦੀ ਸੂਚਨਾ ਹੈ। ਫਿਲਮ ਯੂਨਿਟ ਵਲੋਂ ਇਸ ਸਾਲ ਦੇ ਅੰਤ ਤੱਕ ਫਿਲਮ ਬਣਨ ਦੀ ਗੱਲ ਆਖੀ ਜਾ ਰਹੀ ਹੈ।