ਹੁਣ ਗੱਡੀ ਚਲਾਉਂਦੇ ਸਮੇਂ ਗੂਗਲ ਮੈਪ ਦੀ ਵਰਤੋਂ ਕਰਨ 'ਤੇ ਹੋਵੇਗਾ ਚਲਾਨ

ਖਾਸ ਖ਼ਬਰਾਂ

ਚੰਡੀਗੜ੍ਹ : ਕੈਬ ਡਰਾਈਵਿੰਗ ਦੇ ਸਮੇਂ ਮੋਬਾਈਲ 'ਤੇ ਗੂਗਲ ਮੈਪ ਦੇਖਣ ਵਾਲੇ ਕੈਬ ਅਤੇ ਪ੍ਰਾਈਵੇਟ ਡਰਾਈਵਰਾਂ 'ਤੇ ਕਾਰਵਾਈ ਕੀਤੀ ਜਾਵੇਗੀ। ਹੁਣ ਤੋਂ ਟ੍ਰੈਫਿਕ ਪੁਲਿਸ ਅਜਿਹੇ ਡਰਾਈਵਰਾਂ 'ਤੇ ਪੈਨੀ ਨਜ਼ਰ ਰੱਖੇਗੀ। ਜੇਕਰ ਡਰਾਈਵਿੰਗ ਦੌਰਾਲ ਗੂਗਲ ਮੈਪ 'ਤੇ ਡਰਾਈਵਰ ਦੀ ਨਜ਼ਰ ਹੋਵੇਗੀ ਤਾਂ ਪੁਲਿਸ ਤੁਰੰਤ ਹੋਰ ਟ੍ਰੈਫਿਕ ਨਿਯਮਾਂ ਦੇ ਉਲੰਘਣ ਵਾਂਗ ਬਣਦੀ ਕਾਰਵਾਈ ਕਰੇਗੀ।



ਇਸ ਤਰ੍ਹਾਂ ਦੇ ਨਿਯਮ ਨੂੰ ਟ੍ਰੈਫਿਕ ਅਫੇਂਸ ਤੋੜਨ ਵਿਚ ਲਿਆਉਣ ਦੀ ਜ਼ਰੂਰਤ ਟ੍ਰੈਫਿਕ ਪੁਲਿਸ ਨੂੰ ਹੈਲਪਲਾਈਨ 'ਤੇ ਆਉਣ ਵਾਲੀਆਂ ਪਬਲਿਕ ਦੀਆਂ ਸ਼ਿਕਾਇਤਾਂ ਕਾਰਨ ਪਈ ਹੈ। ਜਨਤਾ ਦੀ ਸੁਰੱਖਿਆ ਅਤੇ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖ ਕੇ ਟ੍ਰੈਫਿਕ ਪੁਲਿਸ ਇਹ ਕਦਮ ਉਠਾਉਣ ਜਾ ਰਹੀ ਹੈ। 



ਇਹ ਨਿਯਮ ਪ੍ਰਾਈਵੇਟ ਗੱਡੀ ਡਰਾਈਵ ਕਰਨ ਵਾਲਿਆਂ 'ਤੇ ਵੀ ਲਾਗੂ ਹੋਵੇਗਾ। ਜਿਵੇਂ ਡਰਾਈਵ ਦੇ ਸਮੇਂ ਮੋਬਾਇਲ ਵਰਤਣ 'ਤੇ ਚਲਾਨ ਕੀਤਾ ਜਾਂਦਾ ਹੈ, ਉਸੇ ਪੈਟਰਨ 'ਤੇ ਟ੍ਰੈਫਿਕ ਪੁਲਿਸ ਚਲਾਨ ਕਰੇਗੀ। ਵਰਤਮਾਨ ਵਿਚ ਡਰਾਈਵਿੰਗ ਦੇ ਸਮੇਂ ਮੋਬਾਈਲ 'ਤੇ ਗੱਲਬਾਤ ਦੇ ਅਫੇਂਸ ਵਿਚ 1000 ਰੁਪਏ ਦਾ ਚਲਾਨ ਅਤੇ ਤਿੰਨ ਮਹੀਨੇ ਦੇ ਲਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੁੰਦਾ ਹੈ। ਟ੍ਰੈਫਿਕ ਪੁਲਿਸ ਇਸ ਚਲਾਨ ਤੋਂ ਬਾਅਦ ਲਾਈਸੈਂਸ ਸਸਪੈਂਡ ਕਰਨ ਦੀ ਸਿਫਾਰਸ਼ 'ਤੇ ਅਜੇ ਵਿਚਾਰ ਕਰੇਗੀ।



ਟ੍ਰੈਫਿਕ ਪੁਲਿਸ ਵਿਭਾਗ ਦੇ ਕੋਲ ਕੈਬ ਚਾਲਕਾਂ ਦੀ ਡਰਾਈਵਿੰਗ 'ਤੇ ਸਵਾਲ ਅਤੇ ਸ਼ਿਕਾਇਤਾਂ ਆ ਰਹੀਆਂ ਹਨ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਕੈਬ ਚਾਲਕ ਡਰਾਈਵਿੰਗ ਦੇ ਸਮੇਂ ਮੋਬਾਈਲ 'ਤੇ ਗੂਗਲ ਮੈਪ ਵਰਤਦੇ ਹਨ। ਉਸੇ ਮੈਪ ਦੇ ਆਧਾਰ 'ਤੇ ਉਹ ਡਰਾਈਵਿੰਗ ਵੀ ਕਰਦੇ ਹਨ, ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ।