ਜੈਪੁਰ : ਮੌਜੂਦਾ ਸਮੇਂ ਆਬੋ-ਹਵਾ ਇਸ ਕਦਰ ਖ਼ਰਾਬ ਹੋ ਚੁੱਕੀ ਹੈ ਕਿ ਨਵੀਂ ਤੋਂ ਨਵੀਂ ਬਿਮਾਰੀ ਸਾਹਮਣੇ ਆ ਰਹੀ ਹੈ। ਕਈ ਵਿਦੇਸ਼ੀ ਬਿਮਾਰੀਆਂ ਦੇਸ਼ ਵਿੱਚ ਹੜਕੰਪ ਮਚਾ ਚੁੱਕੀਆਂ ਹਨ। ਸਵਾਈਨ ਫਲੂ, ਬਰਡ ਫਲੂ ਅਤੇ ਹੋਰ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਵਿਦੇਸ਼ਾਂ ਦੀ ਦੇਣ ਹਨ। ਹੁਣ ਇੱਕ ਨਵੀਂ ਬਿਮਾਰੀ ਗਲੈਂਡਰਜ਼ ਸਾਹਮਣੇ ਆ ਰਹੀ ਹੈ, ਜੋ ਘੋੜਿਆਂ ਤੋਂ ਹੁੰਦੀ ਹੈ।
ਇਸ ਬਿਮਾਰੀ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਰਕੇ ਵਿਆਹਾਂ ਤੇ ਲਾੜਿਆਂ ਨੇ ਘੋੜੀ ਚੜ੍ਹਨਾ ਹੁੰਦਾ ਹੈ ਪਰ ਇਸ ਭਿਆਨਕ ਬਿਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਵਿਆਹਾਂ ਵਿਚ ਘੋੜੇ-ਘੋੜੀਆਂ ਦੀ ਵਰਤੋਂ ਰੋਕ ਦਿੱਤੀ ਗਈ ਹੈ, ਜਿਸ ਕਰਕੇ ਲਾੜਿਆਂ ਨੂੰ ਬਿਨਾਂ ਘੋੜੀ ਚੜ੍ਹਿਆਂ ਹੀ ਵਿਆਹ ਸੰਪੰਨ ਕਰਵਾਉਣਾ ਪੈ ਰਿਹਾ ਹੈ।