ਸੋਸ਼ਲ ਨੈੱਟਵਰਕਿੰਗ ਸਾਈਟ ਇਕ ਅਜਿਹੇ ਫੀਚਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਦੀ ਮਦਦ ਨਾਲ ਲੋੜਵੰਦ ਮਰੀਜ਼ ਤੇ ਬਲੱਡ ਬੈਂਕ ਆਸਾਨੀ ਨਾਲ ਬਲੱਡ ਡੋਨੇਟ ਕਰਨ ਵਾਲੇ ਕੋਲ ਪਹੁੰਚ ਸਕਣਗੇ। ਇਸ ਟੂਲ ਨੂੰ ਵਿਸ਼ੇਸ਼ ਤੌਰ 'ਤੇ ਭਾਰਤ ਲਈ ਬਣਾਇਆ ਗਿਆ ਹੈ ਜਿਸ ਨੂੰ ਖ਼ੂਨਦਾਤਾ ਦਿਵਸ ਮੌਕੇ ਇਕ ਅਕਤੂੁਬਰ ਨੂੰ ਲਾਂਚ ਕੀਤਾ ਜਾਵੇਗਾ। ਫੇਸਬੁੱਕ ਯੂਜ਼ਰ ਦੇ ਨਿਊਜ਼ ਫੀਡ 'ਤੇ ਇਕ ਸੰਦੇਸ਼ ਦੇ ਕੇ ਉਨ੍ਹਾਂ ਨੂੰ ਖ਼ੂਨਦਾਤਾ ਦੇ ਤੌਰ 'ਤੇ ਸਾਈਨ ਅੱਪ ਕਰਨ ਲਈ ਕਹੇਗਾ।
ਅਜਿਹਾ ਕਰਕੇ ਫੇਸਬੁੱਕ ਲੋਕਾਂ ਨੂੰ ਖ਼ੂਨਦਾਨ ਲਈ ਉਤਸ਼ਾਹਿਤ ਕਰੇਗਾ। ਯੂਜ਼ਰ ਨਾਲ ਬਲੱਡ ਗਰੁੱਪ ਦੀ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ ਜਾਵੇਗੀ। ਇਹ ਜਾਣਕਾਰੀ ਸਾਂਝੀ ਕਰਨ ਲਈ ਵੀ ਕਿਹਾ ਜਾਵੇਗਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਖ਼ੂਨਦਾਨ ਕੀਤਾ ਹੈ। ਉੱਥੇ ਜਿਨ੍ਹਾਂ ਨੂੰ ਖ਼ੂਨ ਦੀ ਲੋੜ ਹੈ ਉਨ੍ਹਾਂ ਨੂੰ ਸਾਰੀਆਂ ਜਾਣਕਾਰੀਆਂ ਨਾਲ ਵਿਸ਼ੇਸ਼ ਪੋਸਟ ਕਰਨਾ ਹੋਵੇਗਾ।
ਇਸ 'ਚ ਹਸਪਤਾਲ ਸਮੇਤ ਬਲੱਡ ਗਰੁੱਪ ਆਦਿ ਦਾ ਵੇਰਵਾ ਦੇਣਾ ਹੋਵੇਗਾ। ਫਿਰ ਫੇਸਬੁੱਕ ਨੇੜੇ ਖ਼ੂਨਦਾਨੀ ਕੋਲ ਸੂਚਨਾ ਭੇਜੇਗਾ। ਇਸ ਤੋਂ ਬਾਅਦ ਖ਼ੂਨਦਾਨ ਕਰਨ ਦੇ ਇੱਛੁਕ ਤੇ ਲੋੜਵੰਦ ਵਿਅਕਤੀ ਇਕ-ਦੂਜੇ ਨਾਲ ਫੋਨ ਜਾਂ ਮੈਸੇਜ 'ਤੇ ਗੱਲ ਕਰ ਸਕਣਗੇ। ਇਸ ਟੂਲ 'ਚ ਸਾਰੇ ਖ਼ੂਨਦਾਨੀਆਂ ਦੀ ਜਾਣਕਾਰੀ ਸੁਰੱਖਿਅਤ ਰੱਖੀ ਜਾਵੇਗੀ ।
ਜਦੋਂ ਤੱਕ ਉਹ ਖ਼ੁਦ ਇਸ ਨੂੰ ਆਪਣੀ ਫੇਸਬੁੱਕ ਟਾਈਮ ਲਾਈਨ 'ਤੇ ਪੋਸਟ ਨਾ ਦੇਣ। ਇਹ ਸਹੂਲਤ ਐਂਡਰਾਇਡ ਤੇ ਮੋਬਾਈਲ ਵੈੱਬ 'ਤੇ ਮੁਹੱਈਆ ਹੋਵੇਗੀ। ਇਸ ਨੂੰ ਪਹਿਲੇ ਗੇੜ 'ਚ ਦਿੱਲੀ ਤੇ ਹੈਦਰਾਬਾਦ 'ਚ ਲਾਂਚ ਕੀਤਾ ਜਾ ਰਿਹਾ ਹੈ ਬਾਅਦ 'ਚ ਇਸ ਨੂੰ ਹੋਰ ਸ਼ਹਿਰਾਂ 'ਚ ਲਿਜਾਇਆ ਜਾਵੇਗਾ।