ਹੁਣ ਪੰਜਾਬ `ਚ ਅੰਮ੍ਰਿਤਸਰ ਦਾ ਰਾਵਣ ਫੈਲਾਏਗਾ ਸਭ ਤੋਂ ਵੱਧ ਪ੍ਰਦੂਸ਼ਣ

ਖਾਸ ਖ਼ਬਰਾਂ

ਪ੍ਰਦੂਸ਼ਣ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਪ੍ਰਦੂਸ਼ਣ ਮੁਕਤ ਸਮਾਜ ਦੀ ਅਤੇ ਪਟਾਖਿਆਂ ਰਹਿਤ ਦੁਸ਼ਹਿਰਾ ਅਤੇ ਦੀਵਾਲੀ ਮਨਾਉਣ ਦੀ। ਦੂਜੇ ਪਾਸੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਰਾਵਣ ਦਾ 120 ਫੁੱਟ ਉੱਚਾ ਬੁੱਤ ਬਣਾਏ ਜਾਣ ਦੀ ਖ਼ਬਰ ਮਿਲੀ ਹੈ। ਜਿੱਥੇ ਆਮ ਤੌਰ `ਤੇ 80 ਫੁੱਟ ਦੇ ਬੁੱਤ ਲੱਗਣ ਦਾ ਪਤਾ ਲੱਗਿਆ ਹੈ ਖ਼ਬਰ ਹੈ ਕਿ ਅੰਮ੍ਰਿਤਸਰ ਦੇ ਇਸ 120 ਫੁੱਟ ਊਚੇ ਰਾਵਣ ਵਿੱਚ 30,000 ਰੁ. ਦੇ ਪਟਾਕੇ ਲਗਾਏ ਜਾਣਗੇ।

  ਪ੍ਰਦੂਸ਼ਣ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਓਜ਼ੋਨ ਪਰਤ ਦੇ ਖਰਾਬ ਹੋਣ ਨਾਲ ਧਰਤੀ `ਤੇ ਹੋਣ ਵਾਲੇ ਮਾਰੂ ਅਸਰ ਤੋਂ ਜਾਗਰੂਕ ਕਰਨ ਲਈ ਸਰਕਾਰੀ ਏਜੇਂਸੀਆਂ ਅਤੇ ਅਨੇਕਾਂ ਸਵੈ-ਸੇਵੀ ਸੰਸਥਾਵਾਂ ਦੁਨੀਆ ਭਰ ਵਿੱਚ ਕੰਮ ਕਰ ਰਹੀਆਂ ਹਨ। ਸਾਡੀ ਸ਼ਰਧਾ ਇੱਕ ਅਲੱਗ ਚੀਜ਼ ਹੈ ਅਤੇ ਪ੍ਰਦੂਸ਼ਣ ਦਾ ਮਸਲਾ ਅਲੱਗ। 

ਬਿਲਕੁਲ ਠੀਕ ਹੈ ਕਿ ਦੁਸ਼ਹਿਰਾ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਪਰ ਇਹ ਸਾਨੂੰ ਆਪਣੇ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਸੁਨੇਹਾ ਬਿਲਕੁਲ ਨਹੀਂ ਦਿੰਦਾ। 120 ਫੁੱਟ ਉੱਚਾ ਰਾਵਣ ਫੂਕਣ ਨਾਲੋਂ ਚੰਗਾ ਹੈ ਕਿ ਉਹਨਾਂ ਪੈਸਿਆਂ ਨਾਲ ਕਿਸੇ ਅਜਿਹੇ ਪਰਿਵਾਰ ਨੂੰ ਖੁਸ਼ੀਆਂ ਦਿੱਤੀਆਂ ਜਾਣ ਜੋ ਆਰਥਿਕ ਤੰਗੀ ਕਾਰਨ ਤਿਉਹਾਰਾਂ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਨ। 

ਅਜਿਹੀ ਕੋਸ਼ਿਸ਼ ਯਕੀਨੀ ਹੀ ਸਾਨੂੰ ਪਟਾਕਿਆਂ ਦੇ ਸ਼ੋਰ ਨਾਲੋਂ ਕਿਤੇ ਜ਼ਿਆਦਾ ਖੁਸ਼ੀ ਦੇਵੇਗੀ। ਕਈ ਸਾਲਾਂ ਤੋਂ ਪਟਾਖੇ ਮੁਕਤ ਦੀਵਾਲੀ ਮਨਾਉਣ ਲਈ ਲੋਕ ਅੱਗੇ ਆ ਰਹੇ ਹਨ। ਆਓ ਇਸ ਗੱਲ ਨੂੰ ਸਮਝੀਏ ਖੁਦ ਜੁੜੀਏ ਅਤੇ ਹੋਰਾਂ ਨੂੰ ਵੀ ਇਸ ਮੁਹਿੰਮ ਨਾਲ ਜੋੜੀਏ।