ਇੰਦਰਪ੍ਰੀਤ ਚੱਢਾ ਦੀ ਮੌਤ ਤੋਂ ਬਾਅਦ ਖੜ੍ਹਾ ਹੋਇਆ ਇਹ ਵੱਡਾ ਸਵਾਲ, ਜਾਂਚ 'ਚ ਜੁਟੀ ਪੁਲਿਸ

ਖਾਸ ਖ਼ਬਰਾਂ

ਇੰਦਰਪ੍ਰੀਤ ਸਿੰਘ ਚੱਢਾ ਆਤਮਹੱਤਿਆ ਕਾਂਡ ਵਿਚ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਵੱਲੋਂ ਗਠਿਤ ਕੀਤੀ ਗਈ ਐੱਸ. ਆਈ. ਟੀ. ਸੋਮਵਾਰ ਨੂੰ ਆਈ. ਜੀ. ਕ੍ਰਾਈਮ ਐੱਲ. ਕੇ. ਯਾਦਵ ਦੀ ਪ੍ਰਧਾਨਗੀ ਵਿਚ ਅੰਮ੍ਰਿਤਸਰ ਪਹੁੰਚੀ। ਜਿਥੇ ਉਨ੍ਹਾਂ ਨੇ ਆਤਮਹੱਤਿਆ ਕਾਂਡ ਨਾਲ ਜੁੜੇ ਤੱਥਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕੀਤੀ। 

ਪਤਾ ਲੱਗਾ ਹੈ ਕਿ ਇੰਦਰਪ੍ਰੀਤ ਆਤਮਹੱਤਿਆ ਕਾਂਡ ਵਿਚ ਦੋ ਹੋਰ ਦੋਸ਼ੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਂ ਸੁਸਾਈਡ ਨੋਟ ਵਿਚ ਲਿਖੇ ਹੋਏ ਸਨ। ਐੱਸ.ਆਈ.ਟੀ. ਇਸ ਮਾਮਲੇ ਵਿਚ ਕਈ ਹੋਰ ਲੋਕਾਂ ਦੇ ਵੀ ਸ਼ਾਮਲ ਕਰਨ ਦੀ ਤਿਆਰੀ ਵਿਚ ਹੈ। ਜਿਨ੍ਹਾਂ ਨੂੰ ਜਾਂਚ ਦੌਰਾਨ ਕੇਸ ਵਿਚ ਲਿਆਂਦਾ ਜਾਵੇਗਾ।

ਐੱਸ. ਆਈ. ਟੀ. ਆਤਮਹੱਤਿਆ ਕਾਂਡ ਨੂੰ ਕਈ ਪਹਿਲੂਆਂ ਤੋਂ ਵੇਖ ਰਹੀ ਹੈ ਜਿਸ ਵਿਚ ਟੀਮ ਇਸ ਪੂਰੇ ਮਾਮਲੇ ਨੂੰ ਕਤਲ ਦੀ ਨਜ਼ਰ ਨਾਲ ਵੀ ਜਾਂਚ ਰਹੀ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਡਾਕਟਰਾਂ ਵੱਲੋਂ ਇੰਦਰਪ੍ਰੀਤ ਦੇ ਸਿਰ ਤੋਂ ਗੋਲੀ ਕੱਢੀ ਗਈ ਸੀ। ਜਦੋਂ ਕਿ ਘੱਟ ਰੇਂਜ ਤੋਂ ਚੱਲੀ ਗੋਲੀ ਆਰ-ਪਾਰ ਕਿਉਂ ਨਹੀਂ ਹੋ ਸਕੀ ਇਸ 'ਤੇ ਵੀ ਗੰਭੀਰ ਜਾਂਚ ਚੱਲ ਰਹੀ ਹੈ। 

ਐੱਸ.ਆਈ.ਟੀ. ਕਿਨ੍ਹਾਂ ਲੋਕਾਂ ਨੂੰ ਐੱਫ.ਆਈ.ਆਰ. ਦੇ ਦਾਇਰੇ ਵਿਚ ਲੈ ਕੇ ਆਉਂਦੀ ਹੈ ਇਸ ਦਾ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ ਹੈ। ਦੂਜੇ ਪਾਸੇ ਆਤਮਹੱਤਿਆ ਕਾਂਡ ਵਿਚ ਅਜੇ ਤੱਕ ਸ਼ਸ਼ੋਪੰਜ ਇਹ ਹੈ ਕਿ ਹੁਣ ਤੱਕ ਪੁਲਸ ਨੂੰ ਜਿੰਨੇ ਵੀ ਸੁਸਾਈਡ ਨੋਟ ਮਿਲੇ ਹਨ। ਉਨ੍ਹਾਂ ਵਿਚ ਇੰਦਰਪ੍ਰੀਤ ਦੇ ਭਰਾ ਹਰਜੀਤ ਸਿੰਘ ਦਾ ਨਾਂ ਮੁੱਖ ਤੌਰ 'ਤੇ ਲਿਖੇ ਹੋਣ ਦੇ ਬਾਵਜੂਦ ਉਸ ਨੂੰ ਇਸ ਕੇਸ ਤੋਂ ਦੂਰ ਰੱਖਿਆ ਗਿਆ ਹੈ।