ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਾਰਦਾਤ ਨੂੰ ਉਨ੍ਹਾਂ ਦੇ ਮੋਹਾਲੀ ਸਥਿੱਤ ਘਰ 'ਚ ਹੀ ਅੰਜ਼ਾਮ ਦਿੱਤਾ ਗਿਆ ਹੈ। ਅੱਜ ਉਮ੍ਹਾਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਇੰਡੀਅਨ ਐਕਸਪ੍ਰੈਸ ਤੋਂ ਪੱਤਰਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਕੇ.ਜੇ. ਸਿੰਘ ਮੁੜ ਟਾਈਮਸ ਆਫ ਇੰਡੀਆ ਨਾਲ ਜੁੜੇ ਰਹੇ। ਕੇ.ਜੇ ਸਿੰਘ ਦਾ ਹਾਲੇ ਵਿਆਹ ਨਹੀਂ ਸੀ ਹੋਇਆ ਉਹ ਅਣਵਿਆਹੇ ਸਨ। ਉਹ ਫੇਜ਼-3 ਬੀ, ਮੋਹਾਲੀ ਸਥਿੱਤ ਘਰ ਵਿਖੇ ਆਪਣੀ ਮਾਤਾ ਗੁਰਚਰਨ ਕੌਰ ਨਾਲ ਰਹਿੰਦੇ ਸਨ।
ਸੂਚਨਾ ਮਿਲਣ 'ਤੇ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਜਾਂਚ ਵਿੱਚ ਜੁੱਟ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਘਰ 'ਚੋਂ ਟੀਵੀ ਅਤੇ ਹੋਰ ਸਮਾਨ ਗਾਇਬ ਦੱਸਿਆ ਜਾ ਰਿਹਾ ਹੈ।