ਇਕੋ ਫਾਹੇ 'ਤੇ ਹੋਇਆ ਪਿਆਰ ਦਾ The End, ਕੁੜਮਾਈ ਵਾਲੇ ਦਿਨ ਪ੍ਰੇਮੀ ਨਾਲ ਦਿੱਤੀ ਜਾਨ

ਲਾਲਸੋਟ (ਦੌਸਾ) : ਪਿੰਡ ਦੇ ਇਕ ਖੇਤ 'ਚ ਸਵੇਰੇ ਕਿੱਕਰ ਦੇ ਦਰੱਖਤ 'ਤੇ ਨੌਜਵਾਨ ਲੜਕੇ ਅਤੇ ਲੜਕੀ ਦਾ ਮ੍ਰਿਤਕ ਸਰੀਰ ਫਾਹੇ 'ਤੇ ਲਟਕਿਆ ਮਿਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਲੋਕਾਂ ਦੀ ਭੀੜ ਲੱਗ ਗਈ। ਜਾਣਕਾਰੀ ਦੇ ਮੁਤਾਬਕ ਦੋਵੇਂ ਹੀ ਇਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਲੋਕਾਂ ਵਲੋਂ ਵੀ ਮਾਮਲਾ ਪ੍ਰੇਮ ਪ੍ਰਸੰਗ ਦਾ ਪਾਇਆ ਗਿਆ ਹੈ। ਮਾਮਲੇ ਦੀ ਜਾਂਚ ਦੌਰਾਨ ਲਵ ਲੈਟਰ ਵੀ ਪੁਲਿਸ ਨੇ ਜ਼ਬਤ ਕੀਤੇ ਹਨ।



ਪੁਲਿਸ ਦੇ ਮੁਤਾਬਕ ਸ਼ਨੀਵਾਰ ਨੂੰ ਕੁੜੀ ਪਾਰੂਲ ਦੀ ਕੁੜਮਾਈ ਹੋਣ ਵਾਲੀ ਸੀ। ਪਰਿਵਾਰ ਦੇ ਅਨੁਸਾਰ ਕੁੜੀ ਨੂੰ ਰਾਤ 12 ਵਜੇ ਤੱਕ ਘਰ 'ਚ ਦੇਖਿਆ ਗਿਆ ਸੀ। 12 ਵਜੇ ਬਾਅਦ ਰਾਤ 'ਚ ਕਦੋਂ ਘਰ ਤੋਂ ਨਿਕਲੀ, ਇਸ ਦੀ ਜਾਣਕਾਰੀ ਨਹੀਂ। ਮੁੰਡਾ ਅਤੇ ਕੁੜੀ ਦੇ ਮ੍ਰਿਤਕ ਸਰੀਰ ਇਕੱਠੇ ਫਾਹੇ 'ਚ ਇਕ ਹੀ ਦਰੱਖਤ 'ਤੇ ਲਟਕੇ ਹੋਏ ਮਿਲੇ। 



ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਰਾਤ ਦੋਵਾਂ ਨੇ ਰਾਤ ਵੇਲੇ ਹੀ ਆਤਮਹੱਤਿਆ ਕਰ ਲਈ। ਸਵੇਰੇ ਛੇ ਵਜੇ ਦੇ ਕਰੀਬ ਸੜਕ 'ਤੇ ਨਾਲ ਨਿਕਲਣ ਵਾਲੇ ਰਾਹਗੀਰਾਂ ਨੇ ਇਸ ਦੀ ਸੂਚਨਾ ਪਿੰਡ 'ਚ ਦਿੱਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ।



ਥਾਣਾ ਅਧਿਕਾਰੀ ਨੇ ਦੱਸਿਆ ਕਿ ਮੁੰਡਾ ਅਤੇ ਕੁੜੀ ਇਕੋ ਹੀ ਕਸਬੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਦੱਸਿਆ ਕਿ ਮੁੰਡਾ - ਕੁੜੀ ਦੀਆਂ ਮ੍ਰਿਤਕ ਦੇਹਾਂ ਪੋਸਟਮਾਰਟਮ ਕਰਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਘਰ ਖੇਤ ਤੋਂ ਸਿਰਫ ਤਿੰਨ - ਚਾਰ ਸੌ ਮੀਟਰ ਦੀ ਦੂਰੀ 'ਤੇ ਹੀ ਸੀ, ਜਿੱਥੇ ਉਨ੍ਹਾਂ ਨੇ ਫਾਹੇ ਨਾਲ ਆਪਣੀ ਜੀਵਨ ਲੀਲਾ ਨੂੰ ਖ਼ਤਮ ਕਰ ਦਿੱਤਾ। ਮੁੰਡਾ ਮਨੀਸ਼ (22) ਸਾਲ ਅਤੇ ਕੁੜੀ ਪਾਰੂਲ ਉਰਫ ਧੋਲੀ (19) ਸਾਲ ਦੋਵੇਂ ਹੀ ਬਾਲਗ਼ ਸਨ।