ਇਨਕਮ ਟੈਕਸ ਦੀ ਛਾਪੇਮਾਰੀ ਦੇ ਬਾਅਦ ਪਿਆਜ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

ਖਾਸ ਖ਼ਬਰਾਂ

ਨਾਸਿਕ: ਦੇਸ਼ ਦੀ ਸਭ ਤੋਂ ਵੱਡੀ ਹੋਲਸੇਲ ਪਿਆਜ ਮੰਡੀ ਲਾਸਲਗਾਓਂ 'ਚ ਪਿਆਜ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। ਕੱਲ੍ਹ ਨਾਸਿਕ ਦੇ ਸੱਤ ਵੱਡੇ ਵਪਾਰੀਆਂ ਦੇ ਦਫਤਰਾਂ, ਗੁਦਾਮਾਂ ਅਤੇ ਘਰਾਂ ਵਿੱਚ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਛਾਪੇਮਾਰੀ ਦੇ ਬਾਅਦ ਪਿਆਜ ਦੇ ਮੁੱਲ 35 ਫੀਸਦੀ ਦੀ ਗਿਰਾਵਟ ਦੇ ਨਾਲ 900 ਰੁਪਏ ਪ੍ਰਤੀ ਕੁਇੰਟਲ ਹੋ ਗਏ, ਜਦੋਂ ਕਿ ਇਸਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਕੁਇੰਟਲ ਪਿਆਜ 1400 ਰੁਪਏ ਤੱਕ ਵਿਕ ਰਿਹਾ ਸੀ। ਕੀਮਤਾਂ ਵਿੱਚ ਆਈ ਗਿਰਾਵਟ ਦੇ ਬਾਅਦ ਕਿਸਾਨਾਂ ਨੇ ਲਾਸਲਗਾਓਂ ਵਿੱਚ ਨੀਲਾਮੀ ਰੋਕ ਦਿੱਤੀ ਹੈ ਅਤੇ ਆਪਣੇ ਉਤਪਾਦਾਂ ਦੀ ਵਿਕਰੀ ਨਹੀਂ ਕਰ ਰਹੇ। 

ਅਨਾਜ ਵਪਾਰੀਆਂ ਨੇ ਮੰਡੀ ਰੱਖੀ ਹੈ ਬੰਦ

ਉੱਥੇ ਹੀ ਦੂਜੇ ਪਾਸੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਤੋਂ ਨਾਰਾਜ਼ ਵਪਾਰੀਆ ਨੇ ਅੱਜ ਲਾਗਲਗਾਓਂ ਮੰਡੀ ਨੂੰ ਬੰਦ ਰੱਖਿਆ ਹੈ। ਨਾਰਾਜ਼ ਕਿਸਾਨਾਂ ਨੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਵੀ ਕੀਤਾ ਸੀ। ਮੰਡੀ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਪਿਆਜ ਦੇ ਰੇਟਾਂ ਨੂੰ ਨਿਯੰਤਰਿਤ ਕਰਨ ਲਈ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।

ਪਿਆਜ ਦੀਆਂ ਕੀਮਤਾਂ ਵਿੱਚ ਹੋਈ ਸੀ ਭਾਰੀ ਬੜੌਤਰੀ

ਪਿਆਜ ਦੀਘੱਟੋ-ਘੱਟ ਅਤੇ ਵੱਧ ਕੀਮਤ ਕ੍ਰਮਵਾਰ: 500 ਅਤੇ 1,331 ਰੁਪਏ ਸੀ। ਲਾਸਲਗਾਓਂ ਏ.ਪੀ.ਐਮ.ਸੀ. ਦੇ ਚੇਅਰਮੈਨ ਨੇ ਦੱਸਿਆ ਕਿ ਜਿਨ੍ਹਾਂ 7 ਕਾਰੋਬਾਰੀਆਂ ਉੱਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿਚੋਂ 2 ਲਾਸਲਗਾਓਂ ਦੇ ਹੀ ਹਨ। ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੇ ਬਾਅਦ ਬਾਜ਼ਾਰ ਵਿੱਚ ਹਲਚਲ ਮਚੀ ਹੈ। ਇਸਦੇ ਚਲਦੇ ਹੋਲਸੇਲ ਮਾਰਕੀਟ ਵਿੱਚ ਪਿਆਜ ਦੀਆਂ ਕੀਮਤਾਂ ਵਿੱਚ ਤੇਜ ਗਿਰਾਵਟ ਆਈ ਹੈ। 

ਘੱਟ ਸਪਲਾਈ ਦੇ ਚਲਦੇ ਮਈ ਤੋਂ ਅਗਸਤ ਦੇ ਦੌਰਾਨ ਪਿਆਜ ਦੀਆਂ ਕੀਮਤਾਂ ਵਿੱਚ 5 ਗੁਣਾ ਤੱਕ ਦਾ ਵਾਧਾ ਹੋਇਆ ਹੈ। 31 ਮਈ ਨੂੰ ਪਿਆਜ ਦੀ ਹੋਲਸੇਲ ਕੀਮਤ 450 ਰੁਪਏ ਪ੍ਰਤੀ ਕੁਇੰਟਲ ਸੀ ਪਰ 10 ਅਗਸਤ ਤੱਕ ਇਹ ਸੰਖਿਆ ਵੱਧਕੇ 2,450 ਰੁਪਏ ਪ੍ਰਤੀ ਕੁਇੰਟਲ ਹੋ ਗਿਆ।