ਇਨਕਮ ਟੈਕਸ ਵਿਭਾਗ ਨੇ ਸੌਦਾ ਸਾਧ ਦੇ 30 ਖਾਤਿਆਂ ਦਾ ਮੰਗਿਆ ਹਿਸਾਬ

ਖਾਸ ਖ਼ਬਰਾਂ

ਨਵੀਂ ਦਿੱਲੀ: ਬਾਲਤਕਾਰ ਦੇ ਦੋਸ਼ਾਂ ਹੇਠ ਜੇਲ੍ਹ ‘ਚ 20 ਸਾਲ ਕੈਦ ਭੁਗਤ ਰਹੇ ਡੇਰਾ ਸਿਰਸਾ ਮੁਖੀ ਸੌਦਾ ਸਾਧ ਖ਼ਿਲਾਫ ਜਾਂਚ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਨੇ ਡੇਰੇ ਨਾਲ ਜੁੜੇ ਖਾਤਿਆਂ ਤੇ ਲੈਣ-ਦੇਣ ਸਬੰਧੀ ਡੇਰੇ ਨੂੰ ਨੋਟਿਸ ਭੇਜਿਆ ਹੈ। 

ਡੇਰੇ ਦੇ ਟਰੱਸਟ ਨਾਲ ਜੁੜੇ ਖਾਤਿਆਂ ਦਾ ਹਿਸਾਬ ਵੀ ਮੰਗਿਆ ਗਿਆ ਹੈ।ਜਾਣਕਾਰਾਂ ਮੁਤਾਬਕ 30 ਤੋਂ ਜ਼ਿਆਦਾ ਬੈਂਕ ਖਾਤੇ ਡੇਰੇ ਨਾਲ ਜੁੜੇ ਪਾਏ ਗਏ ਹਨ। ਸਾਰੇ ਬੈਂਕਾਂ ਨੂੰ ਨੋਟਿਸ ਜਾਰੀ ਕਰਕੇ ਇਨਕਮ ਟੈਕਸ ਵਿਭਾਗ ਨੇ ਪੁੱਛਿਆ ਹੈ ਕਿ ਇਨ੍ਹਾਂ ‘ਚ ਜਮ੍ਹਾਂ ਹੋਣ ਵਾਲਾ ਪੈਸਾ ਕਿੱਥੋਂ ਆਉਂਦਾ ਸੀ। 

ਇਸ ਤੋਂ ਇਲਾਵਾ ਡੇਰੇ ਨਾਲ ਜੁੜੇ ਟਰੱਸਟ ਤੇ ਅੱਠ ਸੁਸਾਇਟੀਆਂ ਬਾਰੇ ਇਨਕਮ ਟੈਕਸ ਵਿਭਾਗਾਂ ਨੇ ਜਾਣਕਾਰੀ ਮੰਗੀ ਹੈ।ਸਭ ਤੋਂ ਮਹਤੱਵਪੂਰਨ ਗੱਲ ਇਹ ਹੈ ਕਿ ਜਿਨ੍ਹਾਂ ਖ਼ਾਤਿਆਂ ਦੀ ਜਾਣਕਾਰੀ ਮੰਗੀ ਗਈ ਹੈ।  

ਉਹ ਸਿਰਫ਼ ਸਿਰਸਾ ‘ਚ ਮੌਜੂਦ ਹਨ। ਇਸ ਤੋਂ ਇਲਾਵਾ ਵੀ ਹੋਰ ਰਾਜਾਂ ‘ਚ ਬੈਂਕ ਖ਼ਾਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਖ਼ਾਤਿਆਂ ਦੇ ਅਧਾਰ ‘ਤੇ ਆਉਣ ਵਾਲੇ ਦਿਨਾਂ ‘ਚ ਕਾਲੇ ਧਨ ਬਾਰੇ ਵੱਡੇ ਖੁਲਾਸੇ ਹੋ ਸਕਦੇ ਹਨ।