ਪਟਿਆਲਾ/ਦੇਵੀਗੜ੍ਹ, 26 ਦਸੰਬਰ (ਬਲਵਿੰਦਰ ਭੁੱਲਰ/ਗੁਰਜੀਤ ਸਿੰਘ ਉਲਟਪੁਰ) : ਪਟਿਆਲਾ-ਚੀਕਾ ਰੋਡ 'ਤੇ ਧੁੰਦ ਕਾਰਨ ਹੋਏ ਸੜਕੀ ਹਾਦਸੇ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।ਮੰਗਲਵਾਰ ਸਵੇਰੇ ਸਾਢੇ 9 ਵਜੇ ਦੇ ਕਰੀਬ ਪਟਿਆਲਾ-ਚੀਕਾ ਰੋਡ 'ਤੇ ਸੁਨਿਆਰਹੇੜੀ ਨੇੜੇ ਇਨੋਵਾ ਅਤੇ ਮਿੰਨੀ ਕੈਂਟਰ ਵਿਚ ਹੋਏ ਭਿਆਨਕ ਹਾਦਸੇ ਵਿਚ ਇਨੋਵਾ ਦੇ ਪਰਖਚੜੇ ਉੱਡ ਗਏ। ਹਾਦਸੇ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ 'ਚ ਸੁਖਪਾਲ ਸਿੰਘ, ਹਰਭਜਨ ਪਸੰਘ, ਗੁਰਮੀਤ ਸਿੰਘ (ਸਾਰੇ 55 ਸਾਲ ਦੇ ਕਰੀਬ) ਅਤੇ ਚਾਲਕ ਰਣਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਰਿਆਣਾ ਦੇ ਜ਼ਿਲ੍ਹਾ ਕੈਂਥਲ ਦੇ ਪਿੰਡ ਹਾਬੜੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।