IPL : ਦਿਨੇਸ਼ ਕਾਰਤਿਕ ਨੂੰ ਮਿਲੀ ਕੋਲਕਾਤਾ ਟੀਮ ਦੀ ਕਪਤਾਨੀ, ਉਥੱਪਾ ਉਪ-ਕਪਤਾਨ ਚੁਣੇ ਗਏ

ਖਾਸ ਖ਼ਬਰਾਂ

ਨਵੀਂ ਦਿੱਲੀ : ਆਈ.ਪੀ.ਐੱਲ. ਸੀਜ਼ਨ-11 ਲਈ ਜਿੱਥੇ ਸਾਰੀਆਂ ਟੀਮਾਂ ਨੇ ਆਪਣੇ ਕਪਤਾਨ ਚੁਣ ਲਏ ਹਨ। ਉੱਥੇ ਹੀ ਕੋਲਕਾਤਾ ਦੀ ਟੀਮ ਨੇ ਵੀ ਆਪਣੇ ਕਪਤਾਨ ਦੀ ਘੋਸ਼ਣਾ ਕਰ ਦਿੱਤੀ ਹੈ। ਕੋਲਕਾਤਾ ਦੀ ਟੀਮ ਨੇ ਦਿਨੇਸ਼ ਕਾਰਤਿਕ ਨੂੰ ਆਪਣੀ ਟੀਮ ਦਾ ਕਪਤਾਨ ਚੁਣਿਆ ਹੈ। ਉਥੇ ਹੀ ਰੌਬਿਨ ਉਥੱਪਾ ਨੂੰ ਉਪ-ਕਪਤਾਨ ਚੁਣਿਆ ਗਿਆ ਹੈ। ਫਰੈਂਚਾਇਜ਼ੀ ਨੇ ਐਤਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ।



ਕੋਲਕਾਤਾ ਨੇ ਨਿਲਾਮੀ ਦੌਰਾਨ 32 ਸਾਲ ਦੇ ਕਾਰਤਿਕ ਨੂੰ 7.4 ਕਰੋੜ ਰੁਪਏ ਵਿਚ ਖਰੀਦਿਆ ਸੀ। ਕਾਰਤਿਕ ਨੂੰ ਕਪਤਾਨ ਚੁਣੇ ਜਾਣ ਦੇ ਬਾਅਦ ਉਨ੍ਹਾਂ ਦੇ ਫੈਂਸ ਕਾਫ਼ੀ ਖੁਸ਼ ਹਨ। ਸ਼ਾਨਦਾਰ ਬੱਲੇਬਾਜੀ ਅਤੇ ਵਿਕਟਕੀਪਿੰਗ ਲਈ ਮਸ਼ਹੂਰ ਦਿਨੇਸ਼ ਕਾਰਤਿਕ ਕੋਲ ਕਪਤਾਨੀ ਕਰਨ ਦਾ ਤਜ਼ਰਬਾ ਹੈ। ਉਹ ਘਰੇਲੂ ਕ੍ਰਿਕਟ ਵਿਚ ਤਮਿਲਨਾਡੂ ਦੀ ਟੀਮ ਲਈ ਕਪਤਾਨੀ ਕਰ ਚੁੱਕੇ ਹਨ। ਉਨ੍ਹਾਂ ਨੇ 2009-10 ਵਿਚ ਵਿਜੇ ਹਜਾਰੇ ਟਰਾਫੀ ਦੌਰਾਨ ਤਮਿਲਨਾਡੂ ਲਈ ਕਪਤਾਨੀ ਕੀਤੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇ.ਕੇ.ਆਰ. ਦੀ ਕਪਤਾਨੀ ਗੌਤਮ ਗੰਭੀਰ ਕਰਦੇ ਸਨ, ਪਰ ਇਸ ਵਾਰ ਉਹ ਟੀਮ ਦਾ ਹਿੱਸਾ ਨਹੀਂ ਹਨ, ਇਸ ਲਈ ਫਰੈਂਚਾਇਜੀ ਨੇ ਨਵਾਂ ਕਪਤਾਨ ਚੁਣਿਆ।



ਕੋਲਕਾਤਾ ਨਾਈਟ ਰਾਈਡਰਸ ਨੇ ਗੌਤਮ ਗੰਭੀਰ ਦੀ ਕਪ‍ਤਾਨੀ ਵਿਚ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ ਸੀ। ਚਰਚਾ ਵਿਚ ਰੌਬਿਨ ਉਥੱਪਾ ਅਤੇ ਕ੍ਰਿਸ ਲਿਨ ਦਾ ਨਾਮ ਵੀ ਸੀ, ਪਰ ਹੁਣ ਇਸ ਸੈਸ਼ਨ ਵਿਚ ਦਿਨੇਸ਼ ਕਾਰਤਿਕ ਉੱਤੇ ਇਹ ਜਿੰ‍ਮੇਦਾਰੀ ਹੋਵੇਗੀ। ਕਾਰਤਿਕ ਆਈ.ਪੀ.ਐੱਲ.-2017 ਵਿਚ ਗੁਜਰਾਤ ਲਾਇੰਸ ਵੱਲੋਂ ਖੇਡਿਆ ਸੀ। ਇਸ ਸੀਜ਼ਨ ਵਿਚ ਉਨ੍ਹਾਂ ਨੇ 36.1 ਔਸਤ ਦੇ ਹਿਸਾਬ ਨਾਲ 361 ਦੌੜਾਂ ਬਣਾਈਆਂ ਸਨ।