ਇਸ ‘ਡਰ’ ਨਾਲ ਭਾਰਤ ਦੀ ਜਿੱਤ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਛੱਡਿਆ ਮੈਦਾਨ

ਖਾਸ ਖ਼ਬਰਾਂ

ਭਾਰਤੀ ਕਪਤਾਨ ਵਿਰਾਟ ਕੋਹਲੀ ਐਤਵਾਰ ਨੂੰ ਹੋਏ ਪਹਿਲਾਂ ਟੀ - 20 ਮੈਚ ਵਿੱਚ ਭਾਰਤੀ ਟੀਮ ਦੀ ਜਿੱਤ ਤੋਂ ਪਹਿਲਾਂ ਹੀ ਮੈਦਾਨ ਛੱਡ ਕੇ ਚਲੇ ਗਏ ਸਨ। ਭਾਰਤ ਦੀ ਜਿੱਤ ਦੇ ਹੀਰੋ ਸ਼ਿਖਰ ਧਵਨ ਅਤੇ ਭੁਵਨੇਸ਼ਵਰ ਕੁਮਾਰ ਰਹੇ। ਸ਼ਿਖਰ ਧਵਨ ਦੀ ਬੱਲੇਬਾਜ਼ੀ ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਸਦਕਾ ਭਾਰਤ ਨੇ ਪਹਿਲਾ ਟੀ-20 ਮੁਕਾਬਲਾ 28 ਦੌੜਾਂ ਨਾਲ ਜਿੱਤ ਲਿਆ ਹੈ। 

ਇਨ੍ਹਾਂ ਦੋਹਾਂ ਤੋਂ ਇਲਾਵਾ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਦਾ ਵੀ ਇਸ ਜਿੱਤ ਵਿੱਚ ਖਾਸ ਯੋਗਦਾਨ ਰਿਹਾ। ਫੀਲਡਿੰਗ ਵੇਲੇ ਮੈਦਾਨ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨਾਲ ਦਰਸ਼ਕ ਦੰਗ ਰਹਿ ਗਏ।