ਇਸ ਡਿਵਾਈਸ ਨਾਲ ਧੁੰਦ 'ਚ ਵੀ ਭੱਜਣੀਆਂ ਗੱਡੀਆਂ

ਖਾਸ ਖ਼ਬਰਾਂ

ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਮੁਲਕ ਦੇ ਉੱਤਰੀ ਖੇਤਰਾਂ ਵਿੱਚ ਕੜਾਕੇ ਦੀ ਠੰਢ ਪੈਣ ਲੱਗੀ ਹੈ। ਪਿਛਲੇ ਕਈ ਦਿਨਾਂ ਤੋਂ ਉੱਤਰੀ ਇਲਾਕਿਆਂ ਵਿੱਚ ਠੰਢ ਤੇ ਧੁੰਦ ਘਟਣ ਦਾ ਨਾਂ ਨਹੀਂ ਲੈ ਰਹੀ। ਰਾਜਧਾਨੀ ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਕੋਹਰੇ ਕਾਰਨ ਟ੍ਰੇਨਾਂ ਲੇਟ ਹੋ ਰਹੀਆਂ ਹਨ। ਹੁਣ ਇਸ ਪ੍ਰੇਸ਼ਾਨੀ ਨੂੰ ਘਟਾਉਣ ਲਈ ਉੱਤਰੀ ਰੇਲਵੇ ਫੋਗ ਸੇਫ਼ਟੀ ਡਿਵਾਈਸ ਇਸਤੇਮਾਲ ਕਰ ਰਹੀ ਹੈ। 

ਇਸ ਨਾਲ ਧੁੰਦ ਵਿੱਚ ਵੀ ਟ੍ਰੇਨਾਂ ਹਾਈ ਸਪੀਡ ਨਾਲ ਚੱਲਣਗੀਆਂ। ਇਹ ਜੀਪੀਐਸ ਦੀ ਮਦਦ ਨਾਲ ਕੰਮ ਕਰੇਗੀ। ਫੋਗ ਸੇਫ਼ਟੀ ਡਿਵਾਈਸ ਨੂੰ ਟ੍ਰੇਨ ਵਿੱਚ ਡਰਾਈਵਰ ਕੋਲ ਲਾਇਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਟ੍ਰੇਨ ਡਰਾਈਵਰ ਨੂੰ ਰੀਅਲ ਟਾਈਮ ਲੋਕੇਸ਼ਨ ਦੀ ਜਾਣਕਾਰੀ ਮਿਲਦੀ ਰਵੇਗੀ। 

ਡਿਵਾਈਸ ਵਿੱਚ ਲੱਗੀ ਡਿਸਪਲੇ ‘ਤੇ ਲੋਕੇਸ਼ਨ ਤੇ ਟਰੈਕ ਨਾਲ ਸਬੰਧਤ ਜਾਣਕਾਰੀਆਂ ਪਤਾ ਲੱਗਦੀਆਂ ਰਹਿਣਗੀਆਂ। ਇਸ ਨਾਲ ਡਰਾਈਵਰ ਨੂੰ ਕਾਫ਼ੀ ਮਦਦ ਮਿਲੇਗੀ।ਉੱਤਰੀ ਰੇਲਵੇ ਦੇ ਸੀਪੀਆਰਓ ਨਿਤਿਨ ਚੌਧਰੀ ਨੇ ਦੱਸਿਆ ਕਿ ਡਿਵਾਈਸ ਵਿੱਚ ਉੱਤਰ ਰੇਲਵੇ ਦਾ ਨਕਸ਼ਾ ਵੀ ਹੈ। 

ਇਸ ਨਾਲ ਡਰਾਈਵਰ ਨੂੰ ਸਿਗਨਲ ਮਿਲਦਾ ਰਵੇਗਾ ਤੇ ਜਾਣਕਾਰੀਆਂ ਰੀਅਲ ਟਾਈਮ ਵਿੱਚ ਅਪਡੇਟ ਹੋਣਗੀਆਂ।ਡਿਵਾਈਸ ਨੂੰ ਜੀਪੀਐਸ ਨਾਲ ਅਟੈਚ ਕੀਤਾ ਗਿਆ ਹੈ। ਇਸ ਵਿੱਚ ਉੱਤਰ ਰੇਲਵੇ ਦਾ ਨਕਸ਼ਾ ਵੀ ਹੈ। 

ਪਟੜੀਆਂ, ਸਿਗਨਲ, ਸਟੇਸ਼ਨਾਂ ਤੇ ਲੈਵਲ ਕਰਾਸਿੰਗ ਵੀ ਸ਼ਾਮਲ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਡਿਵਾਈਸ ਰੇਲਵੇ ਨੂੰ ਕਿਸ ਹੱਦ ਤੱਕ ਕੋਹਰੇ ਦੀ ਮਾਰ ਤੋਂ ਬਚਾਉਂਦੀ ਹੈ।